Connect with us

ਅਪਰਾਧ

ਲੋਹਟਬੱਦੀ ਪੁਲਿਸ ਵੱਲੋਂ ਹੈਰੋਇਨ ਸਮੇਤ ਹੋਲਸੇਲਰ ਤੇ ਰਿਟੇਲਰ ਗਿ੍ਫਤਾਰ

Published

on

Wholesalers and retailers arrested with heroin by Lohtabadi police

ਜਗਰਾਓਂ / ਲੁਧਿਆਣਾ : ਲੋਹਟਬੱਦੀ ਪੁਲਿਸ ਨੇ ਹੈਰੋਇਨ ਦੇ ਹੋਲਸੇਲਰ ਤੋਂ ਹੈਰੋਇਨ ਲੈ ਕੇ ਗਾਹਕਾਂ ਨੂੰ ਸਪਲਾਈ ਕਰਦੇ ਆ ਰਹੀ ਮੋਟਰਸਾਈਕਲ ਸਵਾਰ ਤਿਕੜੀ ਨੂੰ ਗਿ੍ਫਤਾਰ ਕਰ ਲਿਆ। ਚੌਂਕੀ ਲੋਹਟਬੱਦੀ ਦੇ ਮੁਖੀ ਏਐੱਸਆਈ ਸ਼ਈਅਦ ਸ਼ਕੀਲ ਨੇ ਦੱਸਿਆ ਕਿ ਪੁਲਿਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਇਲਾਕੇ ਵਿਚ 3 ਦੋਸਤਾਂ ਦੀ ਤਿਕੜੀ ਹੈਰੋਇਨ ਲਿਆ ਕੇ ਮੋਟਰਸਾਈਕਲ ‘ਤੇ ਇਲਾਕੇ ਦੇ ਪਿੰਡਾਂ ਵਿਚ ਸਪਲਾਈ ਕਰਨ ਦਾ ਧੰਦਾ ਕਰਦੇ ਹਨ।

ਜਿਸ ‘ਤੇ ਏਐੱਸਆਈ ਕੇਵਲ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ਅਨੁਸਾਰ ਪਿੰਡ ਲੋਹਟਬੱਦੀ ਨੇੜੇ ਨਾਕਾਬੰਦੀ ਕੀਤੀ ਤਾਂ ਮੋਟਰਸਾਈਕਲ ‘ਤੇ ਆ ਰਹੇ ਤਿੰਨੇ ਸਵਾਰਾਂ ਨੂੰ ਰੋਕ ਕੇ ਮੋਟਰਸਾਈਕਲ ਦੇ ਕਾਗਜ਼ ਚੈਕ ਕਰਨ ਲਈ ਮੰਗੇ ਤਾਂ ਉਕਤ ਕੋਲ ਕੋਈ ਵੀ ਕਾਗਜਾਤ ਨਹੀਂ ਸੀ। ਜਿਸ ‘ਤੇ ਇਨਾਂ ਦੀ ਤਲਾਸ਼ੀ ਲਈ ਤਾਂ ਤਿੰਨੋਂ ਕੋਲੋ 2-2 ਗ੍ਰਾਮ ਕੁੱਲ 6 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ‘ਤੇ ਪੁਲਿਸ ਨੇ ਮੋਟਰਸਾਈਕਲ ਸਵਾਰ ਰਣਜੀਤ ਸਿੰਘ ਪੁੱਤਰ ਗੁਰਮੇਲ ਸਿੰਘ, ਮਨਜਿੰਦਰ ਸਿੰਘ ਉਰਫ ਮੈਮਨਾ ਪੁੱਤਰ ਕਰਮਜੀਤ ਸਿੰਘ ਅਤੇ ਨਵਜੋਤ ਸਿੰਘ ਉਰਫ ਜੋਤੀ ਪੁੱਤਰ ਅਵਤਾਰ ਸਿੰਘ ਵਾਸੀਆਨ ਲੋਹਟਬੱਦੀ ਨੂੰ ਗਿ੍ਫਤਾਰ ਕਰ ਲਿਆ।

ਉਕਤ ਤਿੰਨਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਅਤੇ ਤਿੰਨਾਂ ਦੀ ਪੁੱਛਗਿੱਛ ਤੋਂ ਬਾਅਦ ਇਨਾਂ੍ਹ ਨੂੰ ਹੈਰੋਇਨ ਸਪਲਾਈ ਕਰਨ ਲਈ ਦੇਣ ਵਾਲੇ ਹੋਲਸੇਲਰ ਚਮਕੌਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਰਛੀਨ ਨੂੰ ਵੀ ਗਿ੍ਫਤਾਰ ਕਰ ਲਿਆ।

Facebook Comments

Trending