Connect with us

ਪੰਜਾਬੀ

ਮੁਫਤ ਆਯੂਰਵੈਦਿਕ ਮੈਡੀਕਲ ਕੈਂਪ ‘ਚ 94 ਮਰੀਜ਼ਾਂ ਦੀ ਜਾਂਚ

Published

on

Examination of 94 patients in free Ayurvedic medical camp

ਖੰਨਾ : ਭਗਤ ਪੂਰਨ ਸਿੰਘ ਚੈਰੀਟੇਬਲ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ ਖੰਨਾ ਦੇ ਸਹਿਯੋਗ ਤੇ ਸੋਸਵਾ (ਨਾਰਥ) ਪੰਜਾਬ ਦੀ ਸਹਾਇਤਾ ਨਾਲ ਡਾ. ਅੰਬੇਡਕਰ ਕਲੋਨੀ ਖੰਨਾ ਸਥਿਤ ਡਾ. ਬੀਆਰ ਅੰਬੇਡਕਰ ਕਮਿਉਨੀਟੀ ਸੈਂਟਰ ਖੰਨਾ ਵਿਖੇ ਆਰਸੀਐਚ ਤਹਿਤ ਮੁਫ਼ਤ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਪ੍ਰਧਾਨਗੀ ਚੈਰੀਟੇਬਲ ਸੰਸਥਾ ਦੇ ਪ੍ਰਧਾਨ ਸ਼ਿਵ ਕੁਮਾਰ ਬਾਵਾ ਨੇ ਕੀਤੀ।

ਕੈਂਪ ‘ਚ ਵਿਸ਼ੇਸ਼ ਤੌਰ ‘ਤੇ ਗੁਰੂ ਰਵਿਦਾਸ ਕਲਿਆਣ ਸੇਵਾ ਦਲ ਵਾਰਡ ਨੰਬਰ 7 ਖੰਨਾ ਦੇ ਮੈਂਬਰ ਪ੍ਰਧਾਨ ਰਾਮਪਾਲ ਠੇਕੇਦਾਰ, ਚੇਅਰਮੈਨ ਧਰਮਵੀਰ, ਸੈਕਟਰੀ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਲੜੀ ਤਹਿਤ ਅਗਲਾ ਕੈਂਪ ਮਿਤੀ 03 ਦਸੰਬਰ ਨੂੰ ਰਾਜਸਥਾਨੀ ਕਲੋਨੀ ਨੇੜੇ ਅਜਾਦ ਨਗਰ ਖੰਨਾ ਵਿਖੇ ਲਗਾਇਆ ਜਾਵੇਗਾ। ਅੱਜ ਦੇ ਕੈਂਪ ‘ਚ ਡਾ. ਰਾਜੀਵ ਕੁਮਾਰ ਆਯੂਰਵੈਦਿਕ ਮੈਡੀਕਲ ਅਫਸਰ ਸਰਕਾਰੀ ਸਵਾਸਥ ਕੇਂਦਰ ਖੰਨਾ ਨੇ 94 ਮਰੀਜ਼ਾਂ ਦਾ ਚੈਕਅੱਪ ਕੀਤਾ ਤੇ ਉਪਵੈਦ ਪ੍ਰਮੋਦ ਕੁਮਾਰ ਭਾਰਤੀ ਨੇ ਮਰੀਜਾਂ ਨੂੰ ਦਵਾਈਆ ਦਿੱਤੀਆਂ।

Facebook Comments

Advertisement

Trending