ਧਰਮ

ਜਵੱਦੀ ਟਕਸਾਲ ਵਿਖੇ ਹਫ਼ਤਾਵਾਰੀ ਨਾਮ ਅਭਿਆਸ ਸਮਾਗਮ

Published

on

ਲੁਧਿਆਣਾ : ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਵਲੋਂ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਹਫਤਾਵਾਰੀ ਨਾਮ ਅਭਿਆਸ ਸਮਾਗਮ ਸ਼੍ਰੋਮਣੀ ਸਿੱਖ ਪ੍ਰਚਾਰਕ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਦੀ ਦੇਖ ਰੇਖ ਹੇਠ ਕਰਵਾਇਆ ਗਿਆ।

ਸੰਤ ਬਾਬਾ ਅਮੀਰ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਨਾਮ ਸਿਮਰਨ ਤੇ ਗੁਰਮਤਿ ਵਿਚਾਰਾਂ ਨਾਲ ਜੋੜਦਿਆਂ ਕਿਹਾ ਕਿ ਸੰਸਾਰ ਅੰਦਰ ਦੋ ਤਰ੍ਹਾਂ ਦੇ ਰੰਗ ਨੇ ਇਕ ਕਸੁੰਭ ਦਾ ਜਿਹੜਾ ਕੱਚਾ ਹੁੰਦਾ ਹੈ ਤੇ ਦੂਜੇ ਮਜੀਠ ਦਾ ਪੱਕਾ ਰੰਗ। ਮਾਇਆ ਦਾ ਰੰਗ ਕੱਚਾ ਕਸੁੰਭ ਦਾ ਹੈ ਤੇ ਵਾਹਿਗੁਰੂ ਪਾਰਮੇਸ਼ਰ ਦੇ ਨਾਮ ਦਾ ਰੰਗ ਮਜੀਠ ਦਾ ਪੱਕਾ ਰੰਗ ਹੈ।

ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਹੋਲੀ ਦੀ ਥਾਂ ਹੋਲਾ ਮਹੱਲਾ ਬਖਸ਼ਿਆ ਤੇ ਕਿਹਾ ਖਾਲਸਾ ਹੋਲਾ ਮਹੱਲਾ ਮਨਾਏਗਾ ਤੇ ਖਾਲਸੇ ਦੇ ਸਾਰੇ ਜਗਤ ਅੰਦਰ ਬੋਲ ਬਾਲੇ ਹੋਣਗੇ, ਸਦਾ ਚੜ੍ਹਦੀਕਲਾ ਰਹੇਗੀ।

Facebook Comments

Trending

Copyright © 2020 Ludhiana Live Media - All Rights Reserved.