Connect with us

ਪੰਜਾਬੀ

ਸ੍ਰੀ ਗੁਰੂ ਹਰਗੋਬਿੰਦ ਸਕੂਲ ਦੇ ਵਿਦਿਅਰਥੀਆਂ ਕੀਤਾ ਕੀਰਤਨ

Published

on

Kirtan performed by students of Sri Guru Hargobind School

ਲੁਧਿਆਣਾ  :  ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਲੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਪਿੰਡ ਠੱਕਰਵਾਲ ਵਿਖੇ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਭਾਸ਼ਣ ਦਿੱਤਾ ਅਤੇ ਕੀਰਤਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲੀ ਵਿਦਿਆਰਥੀਆਂ ਵਲੋਂ ਗਤਕਾ ਵੀ ਪੇਸ਼ ਕੀਤਾ ਗਿਆ ।

ਸੇਵਾ ਮੁਕਤ ਮੇਜਰ ਸ੍ਰੀ ਗੁਰਚਰਨ ਸਿੰਘ ਆਹਲੂਵਾਲੀਆ, ਡਾਇਰੈਕਟਰ ਕੁਲਵਿੰਦਰ ਸਿੰਘ ਆਹਲੂਵਾਲੀਆ, ਸਕੂਲ ਮੈਨੇਜਰ ਸ੍ਰੀਮਤੀ ਜਸਲੀਨ ਕੌਰ ਆਹਲੂਵਾਲੀਆ, ਪ੍ਰਿੰਸੀਪਲ ਡਾ ਨੀਤੂ ਸ਼ਰਮਾ ਜੀ ਨੇ ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਅਤੇ ਭਗਤ ਰਵਿਦਾਸ ਜੀ ਦੀਆਂ ਸਿੱਖਿਆਵਾਂ ‘ਤੇ ਚੱਲਣ ਅਤੇ ਸਿੱਖ ਜੀਵਨ ਨੂੰ ਅਪਨਾਉਣ ਲਈ ਵੀ ਪ੍ਰੇਰਿਤ ਕੀਤਾ।

Facebook Comments

Trending