Connect with us

ਪੰਜਾਬੀ

ਬਲਦੇਵ ਸਿੰਘ ਦੀ ਸੇਵਾ ਮੁਕਤੀ ‘ਤੇ ਦਿੱਤੀ ਨਿੱਘੀ ਵਿਦਾਇਗੀ

Published

on

Warm farewell to Baldev Singh on his retirement

ਲੁਧਿਆਣਾ :   ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਮਾਲੀ ਬਲਦੇਵ ਸਿੰਘ ਦੀ ਸੇਵਾ ਮੁਕਤੀ ਮੌਕੇ ਅੱਜ ਉਹਨਾਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ। ਕਾਲਜ ਪਹੁੰਚਣ ਤੇਬਲਦੇਵ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਦਾ ਨਿੱਘਾ ਸਵਾਗਤ ਕੀਤਾ ਗਿਆ।

ਉਨ੍ਹਾਂ ਨੇ 1985 ਨੂੰ ਕਾਲਜ ਵਿਖੇ ਨੌਕਰੀ ਆਰੰਭ ਕੀਤੀ ਤੇ 2022 ਤੱਕ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ। ਇਸ ਸਮੇਂ ਦੌਰਾਨ ਉਨ੍ਹਾਂ ਨੇ ਹਰ ਕੰਮ ਬਹੁਤ ਹੀ ਸ਼ਿੱਦਤ , ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਕੀਤਾ।

ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਇਸ ਮੌਕੇ ਕਿਹਾ ਕਿ ਨੌਕਰੀ ਦੌਰਾਨ ਸ.ਬਲਦੇਵ ਸਿੰਘ ਨੇ ਆਪਣੇ ਹਰ ਕੰਮ ਨੂੰ ਬਹਤ ਹੀ ਜ਼ਿੰਮੇਵਾਰੀ ਨਾਲ ਨਿਭਾਇਆ ਹੈ, ਸਮੁੱਚੀ ਰਾਮਗੜ੍ਹੀਆ ਕਾਲਜ ਮੈਨੇਜਮੈਂਟ ਵੱਲੋਂ ਅਸੀਂ ਉਹਨਾਂ ਨੂੰ ਰਿਟਾਇਰਮੈਂਟ ਦੀਆਂ ਮੁਬਾਰਕਾਂ ਦਿੰਦੇ ਹਾਂ ਤੇ ਆਉਣ ਵਾਲੇ ਸਮੇਂ ਲਈ ਸ਼ੁੱਭ ਇਛਾਵਾਂ ਦਿੰਦੇ ਹਾਂ ।

ਕਾਲਜ ਦੇ ਕਾਰਜਕਾਰੀ ਪ੍ਰਿੰ: ਡਾ.ਰਾਜੇਸ਼ਵਰਪਾਲ ਕੌਰ ਨੇ ਬਲਦੇਵ ਸਿੰਘ ਨੂੰ ਸੇਵਾ ਮੁਕਤੀ ਮੌਕੇ ਵਧਾਈ ਦਿੰਦਿਆਂ ਕਿਹਾ ਕਿ ਸੇਵਾ ਮੁਕਤ ਹੋਣਾ ਜ਼ਿੰਦਗੀ ਦਾ ਇੱਕ ਨਵਾਂ ਪੜ੍ਹਾ ਹੈ ਸਾਨੂੰ ਖੁਸ਼ੀ ਹੈ ਕਿ ਉਹ ਤੰਦਰੁਸਤ ਸੇਵਾ ਮੁਕਤ ਹੋ ਕੇ ਅਪਣੇ ਘਰ ਪਰਤ ਰਹੇ ਹਨ। ਪਰਮਾਤਮਾ ਕਰੇ ਉਹਨਾਂ ਦਾ ਅਗਲਾ ਸਮਾਂ ਤੰਦਰੁਸਤੀ ਖੁਸ਼ੀਆਂ ਖੇੜਿਆਂ ਭਰਿਆ ਹੋਵੇ।

ਇਸ ਮੌਕੇ ਕਾਲਜ ਮੈਨੇਜਮੈਂਟ ਵੱਲੋਂ ਸ.ਬਲਦੇਵ ਸਿੰਘ ਨੂੰ ਯਾਦ ਚਿੰਨ੍ਹ ਭੇਟ ਕੀਤਾ ਗਿਆ । ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਸਕੱਤਰ ਸ ਗੁਰਚਰਨ ਸਿੰਘ ਲੋਟੇ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਤੇ ਆਪਣੀਆਂ ਸ਼ੁੱਭ ਇਛਾਵਾਂ ਦਿੱਤੀਆਂ।

Facebook Comments

Trending