Connect with us

ਪੰਜਾਬੀ

ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਹੋਰ ਕਿਸਾਨੀ ਮੱਦਿਆਂ ‘ਤੇ ਵਿਚਾਰ ਵਟਾਂਦਰੇ ਲਈ ਮੀਟਿੰਗ ਭਲਕੇ

Published

on

A meeting will be held tomorrow to discuss the problems facing the farmers and other farming issues

ਲੁਧਿਆਣਾ :   ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਭਲਕੇ 30 ਜਨਵਰੀ ਨੂੰ ਮੁੱਲਾਂਪੁਰ ਵਿਖੇ 32 ਕਿਸਾਨ ਜੱਥੇਬੰਦੀਆਂ ਦੀ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਹੋਰ ਕਿਸਾਨੀ ਮੱਦਿਆਂ ਤੇ ਵਿਚਾਰ ਵਟਾਂਦਰਾ ਹੋਵੇਗਾ ਅਤੇ ਕਿਸਾਨੀ ਮੱਦਿਆਂ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ।

ਉਹਨਾਂ ਨੇ ਇਹ ਵੀ ਦੱਸਿਆ ਕਿ ਇਹ ਸਾਰੇ ਜੱਥੇਬੰਦੀਆਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ 31 ਜਨਵਰੀ ਨੂੰ ਵਿਸ਼ਵਾਸਘਾਤ ਦਿਹਾੜਾ ਮਨਾਉਣ ਦਾ ਫੈਸਲਾ ਕੀਤਾ ਹੈ। ਅਤੇ ਇਸ ਫੈਸਲੇ ਅਧੀਨ ਪੰਜਾਬ ਦੇ ਸਾਰੇ ਜਿਿਲਆਂ ਦੇ ਡੀ.ਸੀ. , ਐਸ.ਡੀ.ਐਮ. ਅਤੇ ਤਹਿਸੀਲ ਦਫਤਰਾਂ ਅਤੇ ਅੱਗੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ, ਕਿਉਂਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਲਿਖਤੀ ਵਾਅਦਾ ਕੀਤਾ ਸੀ ਕਿ ਬਿੱਲ ਵਾਪਸੀ ਤੋ ਇਲਾਵਾ ਕਿਸਾਨਾਂ ਦੀ ਹੋਰਨਾਂ ਮੰਗਾਂ ਜਿਹੜੀਆਂ ਰਹਿੰਦੀਆਂ ਹਨ ਨੂੰ ਵੀ ਜਲਦੀ ਤੋ ਜਲਦੀ ਪੂਰਾ ਕੀਤਾ ਜਾਵੇਗਾ।

ਪਰ ਹੁਣ ਇਸ ਬਾਰੇ ਬੜੇ ਅਫਸੋਸ ਦੀ ਗੱਲ ਹੈ ਕਿ ਹੁਣ ਤੱਕ ਕਿਸਾਨਾਂ ਤੇ ਦਰਜ ਕੇਸ ਸਰਕਾਰ ਨੇ ਵਾਪਿਸ ਨਹੀ ਲਏ ਅਤੇ ਨਾ ਹੀ ਜਿਹੜੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਹਨ ਲਈ ਕੋਈ ਮੁਆਵਜਾ ਐਲਾਨਿਆਂ ਹੈ। ਇਸ ਦੇ ਨਾਲ ਨਾਲ ਨਿਉਤਮ ਸਮਰਥਨ ਮੁੱਲ (ਐਮ.ਐਸ.ਪੀ.) ਤੈਅ ਕਰਨ ਵਾਲੀ ਕੋਈ ਕਮੇਟੀ ਅਜੇ ਤੱਕ ਸਰਕਾਰ ਨੇ ਨਾ ਹੀ ਬਣਾਈ ਅਤੇ ਨਾ ਹੀ ਇਸ ਦਾ ਕੋਈ ਐਲਾਨ ਕੀਤਾ ਹੈ।

ਉਪਰੋਕਤ ਮੁੱਦਿਆਂ ਦੇ ਵਿਰੋਧ ਵਜੋ 32 ਕਿਸਾਨ ਜੱਥੇਬੰਦੀਆਂ ਕੇਂਦਰ ਦੇ ਮੋਦੀ ਸਰਕਾਰ ਦੇ ਵਿਰੁੱਧ ਰੋਸ ਵਜੋ ਕਿਸਾਨ 31 ਜਨਵਰੀ ਨੂੰ ਪੂਰੇ ਦੇਸ਼ ਅੰਦਰ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨਗੇ।

Facebook Comments

Advertisement

Trending