Connect with us

ਖੇਡਾਂ

ਲੁਧਿਆਣਾ ਦੇ ਵਿਕਾਸ ਠਾਕੁਰ ਨੇ CWG ‘ਚ ਜਿੱਤਿਆ ਚਾਂਦੀ ਤਮਗਾ, CM ਮਾਨ ਨੇ ਦਿੱਤੀ ਵਧਾਈ

Published

on

Vikas Thakur of Ludhiana won the silver medal in CWG, congratulated by CM Mann

ਲੁਧਿਆਣਾ : ਲੁਧਿਆਣਾ ਦੇ ਰਹਿਣ ਵਾਲੇ ਵੇਟਲਿਫਟਰ ਵਿਕਾਸ ਠਾਕੁਰ ਨੇ ਮੰਗਲਵਾਰ ਨੂੰ ਬਰਮਿੰਘਮ ਵਿੱਚ ਕਾਮਨਵੈਲਥ ਗੇਮਸ 2022 ਵਿੱਚ ਮੈਨਸ 96 ਕਿਲੋਗ੍ਰਾਮ ਭਾਰ ਵਰਗ ਵੇਟਲਿਫਟਿੰਗ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿਤਿਆ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਨੂੰ ਵਧਾਈ ਦਿੱਤੀ। ਵਿਕਾਸ ਨੇ 346 ਕਿ.ਗ੍ਰਾ.ਦਾ ਸਾਂਝਾ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਇਹ ਵਿਕਾਸ ਠਾਕੁਰ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਤੀਜਾ ਤਮਗਾ ਹੈ।

ਪੰਜ ਵਾਰ ਰਾਸ਼ਟਰਮੰਡਲ ਚੈਂਪੀਸ਼ਅਨਸ਼ਿਪ ਦੇ ਤਮਗਾ ਜੇਤੂ ਠਾਕੁਰ ਨੇ 149 ਕਿ.ਗ੍ਰਾ., 153 ਕਿ.ਗ੍ਰਾ. ਅਤੇ 155 ਕਿ.ਗ੍ਰਾ. ਭਾਰ ਚੁੱਕ ਕੇ ਸਨੈਚ ਰਾਊਂਡ ਤੋੰ ਬਾਅਦ ਸਾਂਝੇ ਤੌਰ ‘ਤੇ ਤੀਜੇ ਸਥਾਨ ‘ਤੇ ਕਬਜ਼ਾ ਕੀਤਾ। ਕਲੀਨ ਐਂਡ ਜਰਕ ਵਰਗ ਵਿੱਚ ਵਿਕਾਸ ਨੇ 187 ਕਿ.ਗ੍ਰਾ. ਭਾਰ ਚੁੱਕ ਕੇ ਸ਼ੁਰੂਆਤ ਕੀਤੀ, ਜਿਸ ਨੂੰ ਉਸ ਨੇ ਬਾਖੂਬੀ ਅੰਜਾਮ ਦਿੱਤਾ। ਉਸ ਦੀ ਦੂਜੀ ਕੋਸ਼ਿਸ਼ 191 ਕਿ.ਗ੍ਰਾ. ਦੀ ਸੀ। ਤੀਜੀ ਕੋਸ਼ਿਸ਼ ਖਰਾਬ ਗਈ।

Facebook Comments

Trending