ਪੰਜਾਬੀ

ਸਟਨ ਹਾਊਸ ਵਿੱਚ ਡਾ. ਟੀ.ਐਸ. ਸਟਨ ਦੀ ਨਵੀਂ ਤਸਵੀਰ ਤੋਂ ਚੁੱਕਿਆ ਪਰਦਾ 

Published

on

ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਸਥਾਪਨਾ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਓਹੀਓ ਸਟੇਟ ਯੂਨੀਵਰਸਿਟੀ ਦੇ ਪ੍ਰਮੁੱਖ ਵਿਦਵਾਨ ਡਾ. ਟੀ. ਐਸ. ਸਟਨ ਦੀ ਨਵੀਂ ਤਸਵੀਰ ਦਾ ਅੱਜ ਮੰਗਲਵਾਰ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਅਤੇ ਉੱਘੇ ਖੇਤੀ ਵਿਗਿਆਨੀ ਡਾ. ਗੁਰਦੇਵ ਸਿੰਘ ਖੁਸ਼ ਨੇ ਉਦਘਾਟਨ ਕੀਤਾ ।

ਇਸ ਤਸਵੀਰ ਨੂੰ ਸ਼੍ਰੀ ਹਰਪ੍ਰੀਤ ਸੰਧੂ ਦੁਆਰਾ ਡਿਜ਼ੀਟਲ ਤਕਨੀਕਾਂ ਦੀ ਵਰਤੋਂ ਕਰਕੇ ਨਵਿਆਇਆ ਗਿਆ ਹੈ । ਇਸ ਮੌਕੇ ਡਾ. ਗੋਸਲ ਨੇ ਕਿਹਾ ਕਿ ਡਾ. ਸਟਨ ਦੀ 50 ਸਾਲ ਪੁਰਾਣੀ ਅਨਮੋਲ ਤਸਵੀਰ ਨੂੰ ਇੱਕ ਨਵੀਂ ਦਿੱਖ ਪ੍ਰਦਾਨ ਕਰਨਾ ਖੁਸ਼ੀ ਦੀ ਗੱਲ ਹੈ। ਉਹਨਾਂ ਕਿਹਾ ਕਿ ਇਹ ਸਾਰੇ ਦਰਸ਼ਕਾਂ ਲਈ ਮਹਾਨ ਵਿਗਿਆਨੀ ਦੇ ਦਰਸ਼ਨ ਕਰਨਾ ਵੀ ਇੱਕ ਪ੍ਰੇਰਨਾਦਾਇਕ ਗੱਲ ਹੈ ।

ਡਾ. ਖੁਸ਼ ਨੇ ਇਸ ਕਦਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਸਵੀਰ ਦਾ ਨਵਿਆਉਣਾ ਪੀ.ਏ.ਯੂ. ਦੇ ਇਤਿਹਾਸਕ ਸਟਨ ਹਾਊਸ ਦੇ ਪ੍ਰਭਾਵ ਵਿੱਚ ਵਾਧਾ ਕਰਨਾ ਹੈ । ਇੱਥੇ ਜ਼ਿਕਰਯੋਗ ਹੈ ਕਿ ਸ਼੍ਰੀ ਹਰਪ੍ਰੀਤ ਸੰਧੂ ਪੰਜਾਬ ਇਨਫੋਟੈੱਕ ਦੇ ਚੇਅਰਮੈਨ ਹਨ ਜਿਨ੍ਹਾਂ ਨੇ ਕੁਦਰਤ ਦੀ ਤਸਵੀਰਕਾਰੀ ਬਾਰੇ ਕਾਫ਼ੀ ਕੰਮ ਕੀਤਾ ਹੈ ।

Facebook Comments

Trending

Copyright © 2020 Ludhiana Live Media - All Rights Reserved.