Connect with us

ਪੰਜਾਬੀ

ਜਲਜੀਵ ਤਕਨਾਲੋਜੀਆਂ ਨੂੰ ਉਤਸ਼ਾਹਿਤ ਕਰਨ ਲਈ ਵੈਟਰਨਰੀ ਯੂਨੀਵਰਸਿਟੀ ਨੇ ਕਰਵਾਏ ਸਿਖਲਾਈ ਕੋਰਸ

Published

on

Veterinary University conducts training courses to promote aquatic technologies

ਲੁਧਿਆਣਾ : ਫ਼ਿਸ਼ਰੀਜ਼ ਕਾਲਜ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਮਥੁਰਾ ਉਤਰ ਪ੍ਰਦੇਸ਼ ਦੇ 20 ਮੱਛੀ ਅਤੇ ਝੀਂਗਾ ਪਾਲਕ ਕਿਸਾਨਾਂ ਦੀ ਮੰਗ ‘ਤੇ ਖਾਰੇ ਪਾਣੀ ਵਿਚ ਝੀਂਗਾ ਪਾਲਣ ਦਾ ਵਧੀਆ ਪ੍ਰਬੰਧਨ ਅਭਿਆਸ ਵਿਸ਼ੇ ‘ਤੇ ਤਿੰਨ ਦਿਨਾਂ ਦੀ ਸਿਖਲਾਈ ਕਰਵਾਈ ਗਈ।

ਕੋਰਸ ਦੇ ਸੰਯੋਜਕ ਡਾ. ਪ੍ਰਭਜੀਤ ਸਿੰਘ ਨੇ ਕਿਹਾ ਕਿ ਖਾਰੇ ਪਾਣੀ ਤੋਂ ਪ੍ਰਭਾਵਿਤ ਜ਼ਮੀਨਾਂ ਵਿਚ ਝੀਂਗਾ ਦੀ ਖੇਤੀ ਨਾਲ ਪ੍ਰਦੇਸ਼ ਦੇ ਉਤਰ ਪੱਛਮੀ ਖੇਤਰ ਵਿਚ 100 ਤੋਂ 120 ਦਿਨ ਦੇ ਵਿਚ 3-5 ਲੱਖ ਪ੍ਰਤੀ ਏਕੜ ਦਾ ਮੁਨਾਫ਼ਾ ਮਿਲ ਰਿਹਾ ਹੈ। ਯੂਨੀਵਰਸਿਟੀ ਤਾਜ਼ੇ ਅਤੇ ਖਾਰੇ ਪਾਣੀ ਦੇ ਸਰੋਤਾਂ ਦੀ ਵਰਤੋਂ ਨਾਲ ਵੱਖ-ਵੱਖ ਜਲਜੀਵ ਉਤਪਾਦਨ ਤਕਨੀਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ।

ਡੀਨ ਡਾ. ਮੀਰਾ ਡੀ. ਆਂਸਲ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਅਜਿਹੀਆਂ ਗਤੀਵਿਧੀਆਂ ਨੂੰ ਵਧਾਉਣ ਲਈ ਭਾਈਵਾਲ ਧਿਰਾਂ ਲਈ ਜਾਗਰੂਕਤਾ ਅਤੇ ਸਮਰੱਥਾ ਉਸਾਰੀ ਪ੍ਰੋਗਰਾਮ ਨਿਯਮਿਤ ਤੌਰ ‘ਤੇ ਕਰਵਾਏ ਜਾਂਦੇ ਹਨ। ਪੰਗਾਸ ਕੈਟਫਿਸ਼ ਫਾਰਮਿੰਗ ਤੇ ਪ੍ਰਾਸੈਸਿੰਗ ਸੰਬੰਧੀ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਤਲਵਾੜਾ ਵਿਖੇ ਇਕ ਦਿਨ ਦਾ ਸਿਖਲਾਈ ਕੋਰਸ ਕਰਵਾਇਆ ਗਿਆ। ਕੋਰਸ ਦੇ ਸੰਯੋਜਕ ਡਾ. ਐਸ. ਐਨ. ਦੱਤਾ ਨੇ ਦੱਸਿਆ ਕਿ 27 ਚਾਹਵਾਨ ਕਿਸਾਨਾਂ ਨੂੰ ਇਹ ਸਿਖਲਾਈ ਦਿੱਤੀ ਗਈ।

ਇਸ ਮੱਛੀ ਦੇ ਪਾਲਣ ਵਿਚ ਆਮ ਮੱਛੀ ਪਾਲਣ ਨਾਲੋਂ ਤਿੰਨ ਗੁਣਾਂ ਵੱਧ ਉਤਪਾਦਨ ਅਤੇ ਮੁਨਾਫ਼ਾ ਮਿਲਦਾ ਹੈ। 27 ਕਿਸਾਨਾਂ ਦੇ ਹੀ ਇਕ ਹੋਰ ਸਮੂਹ ਨੂੰ ਕਾਲਜ ਵਿਖੇ ਪੰਜ ਦਿਨਾਂ ਦਾ ਕਾਰਪ ਮੱਛੀ ਪਾਲਣ ਸਿਖਲਾਈ ਕੋਰਸ ਕਰਵਾਇਆ ਗਿਆ। ਕੋਰਸ ਸੰਯੋਜਕ ਡਾ. ਵਨੀਤ ਇੰਦਰ ਕੌਰ ਨੇ ਜਾਣਕਾਰੀ ਦਿੱਤੀ ਕਿ ਕਾਰਪਸ ਮੱਛੀਆਂ ਸਭ ਤੋਂ ਸੰਤੁਲਿਤ ਵਿਹਾਰ ਵਾਲੀਆਂ ਮੱਛੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਨਾਲ ਕਣਕ-ਝੋਨੇ ਦੇ ਫ਼ਸਲੀ ਰਿਵਾਇਤੀ ਚੱਕਰ ਤੋਂ ਵੱਧ ਆਮਦਨ ਪ੍ਰਾਪਤ ਹੋ ਸਕਦੀ ਹੈ।

Facebook Comments

Trending