Connect with us

ਪੰਜਾਬ ਨਿਊਜ਼

ਈ.ਟੀ.ਟੀ. ਅਧਿਆਪਕ ਯੂਨੀਅਨ ਨੇ ਪੰਜਾਬ ਪੱਧਰ ‘ਤੇ ਸਿੱਖਿਆ ਮੰਤਰੀ ਪੰਜਾਬ ਨੂੰ ਡੀ. ਈ. ਓ. ਰਾਹੀਂ ਭੇਜੇ ਮੰਗ ਪੱਤਰ

Published

on

ETT The teachers' union at the Punjab level has directed the Minister of Education Punjab to D. E. oh Demand letters sent through

ਲੁਧਿਆਣਾ : ਈ.ਟੀ.ਟੀ. ਅਧਿਆਪਕ ਯੂਨੀਅਨ ਲੁਧਿਆਣਾ ਦੇ ਜ਼ਿਲ੍ਹਾ ਪ੍ਰੈੱਸ ਸਕੱਤਰ ਕੁਲਜਿੰਦਰ ਸਿੰਘ ਬੱਦੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈ.ਟੀ.ਟੀ. ਯੂਨੀਅਨ ਦੇ ਪ੍ਰਧਾਨ ਪਰਮਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ ਹੇਠ ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਅਗਵਾਈ ‘ਚ ਅਧਿਆਪਕਾਂ ਦੀਆਂ ਹੱਕੀ ਮੰਗਾਂ ਹੱਲ ਕਰਨ ਲਈ ਸਿੱਖਿਆ ਮੰਤਰੀ ਪੰਜਾਬ ਨੂੰ ਡੀ.ਈ.ਓ (ਐਲੀ: ਸਿੱਖਿਆ) ਸ੍ਰੀਮਤੀ ਜਸਵਿੰਦਰ ਕੌਰ ਰਾਹੀਂ ਮੰਗ ਪੱਤਰ ਦਿੱਤਾ ਗਿਆ |

ਇਸ ਮੌਕੇ ਜਨਰਲ ਸਕੱਤਰ ਇੰਦਰਜੀਤ ਸਿੰਘ ਸਿੱਧੂ ਨੇ ਕਿਹਾ ਕਿ 2004 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਹਾਲੀ, ਪੇਂਡੂ ਅਤੇ ਬਾਰਡਰ ਏਰੀਏ ਦੇ ਬੰਦ ਕੀਤੇ ਭੱਤੇ ਜਾਰੀ ਕਰਨ ਸੰਬੰਧੀ, ਜੂਨੀਅਰ ਸੀਨੀਅਰ ਅਧਿਆਪਕਾਂ ਦੀ ਪੇਅ-ਅਨਾਮਲੀ, ਏ. ਸੀ. ਪੀ. ਕੇਸ, ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕਰਨ ਸੰਬੰਧੀ, ਨਵੀਂ ਭਰਤੀ ਕੇਂਦਰੀ ਸਕੇਲਾਂ ਦੀ ਬਜਾਏ ਪੰਜਾਬ ਸਰਕਾਰ ਦੇ ਸਕੇਲਾਂ ‘ਤੇ ਕਰਨ ਸੰਬੰਧੀ ਆਦਿ ਮੰਗਾਂ ਲਈ ਮੰਗ ਪੱਤਰ ਸਿੱਖਿਆ ਮੰਤਰੀ ਪੰਜਾਬ ਨੂੰ ਭੇਜਿਆ ਗਿਆ।

ਇਸ ਸਮੇਂ ਕੁਲਜਿੰਦਰ ਸਿੰਘ ਬੱਦੋਵਾਲ ਅਤੇ ਅਮਨਦੀਪ ਸਿੰਘ ਸੁਧਾਰ ਨੇ ਕਿਹਾ ਈ.ਟੀ.ਟੀ. ਤੋਂ ਮਾਸਟਰ ਕਾਡਰ ਪ੍ਰਮੋਸ਼ਨ ਪਹਿਲੇ ਚਾਰ ਸਾਲ ਤੋਂ ਨਹੀਂ ਕੀਤੀ ਗਈ ਪ੍ਰਮੋਸ਼ਨ ਦਾ ਪ੍ਰੋਸੈੱਸ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ। ਹਰਬੰਸ ਸਿੰਘ ਪੱਪਾ ਅਤੇ ਅਵਤਾਰ ਸਿੰਘ ਤਾਰੀ ਦੁਆਰਾ ਪੇ ਕਮਿਸ਼ਨ ਦਾ ਏਰੀਅਰ ਅਤੇ ਜ਼ਿਲ੍ਹਾ ਪ੍ਰੀਸ਼ਦ ਸਮੇਂ ਦੇ ਏਰੀਅਰ ਜਾਰੀ ਕਰਨ ਸਬੰਧੀ ਵੀ ਮੰਗ ਰੱਖੀ ਗਈ ਅਤੇ ਬੱਚਿਆਂ ਨੂੰ ਅਗਲੇ ਸੈਸ਼ਨ ਤੋਂ ਸਾਰੀਆਂ ਕਿਤਾਬਾਂ ਸੈਸ਼ਨ ਦੇ ਸ਼ੁਰੂ ਵਿਚ ਦੇਣ ਦੀ ਮੰਗ ਰੱਖੀ ਗਈ।

Facebook Comments

Trending