Connect with us

ਖੇਡਾਂ

ਸਵਿੰਮਿੰਗ ਪੂਲ ਨੂੰ ਆਮ ਲੋਕਾਂ ਲਈ ਖੋਲ੍ਹਿਆ, VC ਡਾ. ਗੋਸਲ ਨੇ ਕੀਤਾ ਉਦਘਾਟਨ

Published

on

VC Dr. opened the swimming pool for general public. Gosal inaugurated
ਲੁਧਿਆਣਾ : ਪੀ ਏ ਯੂ ਦੇ ਵਿਦਿਆਰਥੀਆਂ, ਸਟਾਫ਼ ਅਤੇ ਬਾਹਰੀ ਲੋਕਾਂ ਲਈ ਪੀਏਯੂ ਸਵੀਮਿੰਗ ਪੂਲ ਖੋਲ੍ਹਣ ਦੀ ਰਵਾਇਤ ਅਨੁਸਾਰ ਬੀਤੇ ਦਿਨੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਗਰਮੀਆਂ ਦੇ ਸੈਸ਼ਨ ਲਈ ਪੂਲ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਦੀ ਰਵਾਇਤ ਹੈ ਕਿ ਖੇਡਾਂ ਅਤੇ ਖਿਡਾਰੀਆਂ ਨੂੰ ਇਹ ਸੰਸਥਾ ਉਤਸ਼ਾਹਿਤ ਕਰਦੀ ਰਹੀ ਹੈ।
ਇਸੇ ਸਿਲਸਿਲੇ ਵਿਚ ਚਾਲੂ ਗਰਮੀਆਂ ਦੇ ਸੀਜ਼ਨ ਲਈ ਇਸ ਸਵੀਮਿੰਗ ਪੂਲ ਨੂੰ ਵਿਦਿਆਰਥੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਲਈ ਖੋਲ੍ਹਿਆ ਗਿਆ ਹੈ। ਇਸਦਾ ਮੰਤਵ ਲੋਕਾਂ ਨੂੰ ਖੇਡਾਂ ਵਿਚ ਦਿਲਚਸਪੀ ਦੇ ਨਾਲ ਨਾਲ ਸਰੀਰਕ ਗਤੀਵਿਧੀਆਂ ਲਈ ਜਾਗਰੂਕ ਕਰਨਾ ਹੈ। ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਸਿੰਘ ਜੌੜਾ ਨੇ ਵਾਈਸ ਚਾਂਸਲਰ ਨੂੰ ਪੂਲ ਨੂੰ ਵਰਤੋਂ ਲਈ ਉਪਲਬਧ ਕਰਵਾਉਣ ਲਈ ਕੀਤੀਆਂ ਤਿਆਰੀਆਂ ਬਾਰੇ ਜਾਣੂ ਕਰਵਾਇਆ।

Facebook Comments

Trending