Connect with us

ਪੰਜਾਬੀ

ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ ਵਣ ਮਹਾਂਉਤਸਵ

Published

on

Van Mahautsav was celebrated at Government College Girls

ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਨੇ ਸ਼੍ਰੀਮਤੀ ਯੋਗੇਸ਼, ਪ੍ਰਿੰਸੀਪਲ ਸਰਕਾਰੀ ਕਾਲਜ ਹੁਸ਼ਿਆਰਪੁਰ ਦਾ ਨਿੱਘਾ ਸਵਾਗਤ ਕੀਤਾ।
.
ਸੁਭਾਸ਼ ਸੋਂਧੀ ਸੰਸਥਾਪਕ ਜੀਵ ਜੰਤੂ ਵਾਤਾਵਰਣ ਸੰਭਲ ਸੇਵਾ ਸਮਿਤੀ (ਰਜਿ.) ਅਤੇ ਰਾਕੇਸ਼ ਜੈਨ ਪ੍ਰਧਾਨ ਭਗਵਾਨ ਮਾਹਾਵੀਰ ਸੇਵਾ ਸੰਸਥਾਨ (ਰਜਿ.) ਨੇ ਕਾਲਜ ਨੂੰ ਪੌਦੇ ਦਾਨ ਕੀਤੇ। ਇਸ ਮੁਹਿੰਮ ਤਹਿਤ ਇਨ੍ਹਾਂ ਮੈਂਬਰਾਂ ਵੱਲੋਂ ਸਟਾਫ਼ ਕੌਂਸਲ ਦੇ ਮੈਂਬਰਾਂ, ਸ੍ਰੀਮਤੀ ਅਨੀਤਾ ਸ਼ਰਮਾ ਇੰਚਾਰਜ ਸਵੱਛ ਭਾਰਤ ਸੁਸਾਇਟੀ ਸਮੇਤ ਆਪਣੀ ਟੀਮ ਦੇ ਮੈਂਬਰਾਂ ਸ੍ਰੀਮਤੀ ਕਿਰਨ ਗੁਪਤਾ, ਮਿਸ ਰਮਨਦੀਪ ਭੱਟੀ, ਸ੍ਰੀ ਅੰਮ੍ਰਿਤਪਾਲ ਸਿੰਘ, ਐਨਸੀਸੀ ਇੰਚਾਰਜ਼, ਮਿਸ ਜਸਦੀਪ ਕੌਰ ਅਤੇ ਐਨਸੀਸੀ ਦੇ ਕੈਡਿਟਾਂ ਅਤੇ ਐੱਨਐੱਸਐੱਸ ਦੇ ਵਲੰਟੀਅਰਾਂ ਸਮੇਤ ਵੱਖ-ਵੱਖ ਕਿਸਮਾਂ ਦੇ ਫ਼ਲਦਾਰ ਰੁੱਖ ਲਗਾਏ ਗਏ।

ਮੁੱਖ ਮਹਿਮਾਨ ਨੇ ਕਾਲਜ ਨੂੰ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਰੱਖਣ ਅਤੇ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਨੂੰ ਘਟਾਉਣ ਲਈ ਅਜਿਹੀ ਸ਼ਾਨਦਾਰ ਪਹਿਲ ਕਦਮੀ ਕਰਨ ਅਤੇ ਰੁੱਖ ਲਗਾਉਣ ਲਈ ਵਧਾਈ ਦਿੱਤੀ।

Facebook Comments

Trending