ਕਰੋਨਾਵਾਇਰਸ

ਖੰਨਾ ਕੋਰਟ ਕੰਪਲੈਕਸ ‘ਚ ਲਾਇਆ ਵੈਕਸੀਨੇਸ਼ਨ ਕੈਂਪ

Published

on

ਖੰਨਾ :   ਬਾਰ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਮਨੀਸ਼ ਖੰਨਾ ਦੀ ਅਗਵਾਈ ‘ਚ ਖੰਨਾ ਕੋਰਟ ਕੰਪਲੈਕਸ ਵਿਖੇ ਵੈਕਸੀਨੇਸ਼ਨ ਕੈਂਪ ਲਾਇਆ ਗਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਤੋਂ ਪੁੱਜੇ ਏਐੱਨਐੱਮ ਜਸਵੀਰ ਕੌਰ, ਆਸ਼ਾ ਵਰਕਰ ਜਸਵਿੰਦਰ ਕੌਰ ਤੇ ਰਾਜਦੀਪ ਕੌਰ ਵੱਲੋ 100 ਵਕੀਲਾਂ ਤੇ ਉਨ੍ਹਾਂ ਦੇ ਪਰਿਵਾਰ ਤੇ ਕਲਰਕਾਂ ਦੇ ਵੈਕਸੀਨੇਸ਼ਨ ਕੀਤੀ ਗਈ।

ਪ੍ਰਧਾਨ ਮਨੀਸ਼ ਖੰਨਾ ਤੇ ਸਕੱਤਰ ਰਵੀ ਕੁਮਾਰ ਵੱਲੋਂ ਐੱਸਐੱਮਓ ਡਾ. ਸੱਤਪਾਲ, ਡਾ. ਬੈਂਸ ਤੇ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਮੀਤ ਪ੍ਰਧਾਨ ਅਮਨਦੀਪ ਸਿੰਘ, ਸੰਯੁਕਤ ਸਕੱਤਰ ਗਜਿੰਦਰ ਸ਼ਰਮਾ, ਖਜਾਨਚੀ ਲਖਵੀਰ ਸਿੰਘ, ਸੁਨੀਲ ਮਨੋਚਾ, ਸੁਖਪ੍ਰਰੀਤ ਸਿੰਘ, ਸੁਖਦੀਪ ਸਿੰਘ, ਜਗਮੋਹਨ ਸਿੰਘ, ਬਰਿੰਦਰ ਡੈਬਿਟ, ਬੀਕੇ ਬੱਤਰਾ, ਰਣਜੀਤ ਸਿੰਘ ਸੇਖੋਂ, ਰਾਜੀਵ ਰਾਏ ਮਹਿਤਾ ਆਦਿ ਹਾਜ਼ਰ ਸਨ।

Facebook Comments

Trending

Copyright © 2020 Ludhiana Live Media - All Rights Reserved.