ਪੰਜਾਬੀ

ਅਮਰੀਕਾ ਵੱਸਦੇ ਮੌਜ਼ੇਕ ਕਲਾਕਾਰ ਹਰਜੀਤ ਸਿੰਘ ਸੰਧੂ ਲੇਖਕਾਂ ਦੇ ਰੂਬਰੂ

Published

on

ਲੁਧਿਆਣਾ: ਨਿਊਯਾਰਕ ‘ਚ ਪਿਛਲੇ ਤਿੰਨ ਦਹਾਕਿਆਂ ਤੋਂ ਵੱਸਦੇ ਮੋਗਾ ਦੇ ਮੁਹੱਲਾ ਕ੍ਰਿਸ਼ਨਾ ਨਗਰ ਦੇ ਮੂਲ ਵਾਸੀ ਹਰਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਰਾਕ ਗਾਰਡਨ ਚੰਡੀਗੜ੍ਹ ਦੇ ਨਿਰਮਾਤਾ ਨੇਕ ਚੰਦ ਜੀ ਤੋਂ ਪ੍ਰੇਰਨਾ ਲੈ ਕੇ ਉਹ ਵਿਸ਼ਵ ਦੀ ਸਭ ਤੋਂ ਔਖੀ ਤੇ ਮਹਿੰਗੀ ਮੌਜ਼ੇਕ ਕਲਾ ਦੇ ਕਲਾਕਾਰ ਅਮਰੀਕਾ ਪਹੁੰਚ ਕੇ ਬਣੇ ਹਨ।

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਦੇ ਬੁਲਾਵੇ ਤੇ ਪੰਜਾਬੀ ਭਵਨ ਲੁਧਿਆਣਾ ਪੁੱਜੇ ਸਃ ਸੰਧੂ ਨੇ ਦੱਸਿਆ ਕਿ ਉਹ ਭਾਵੇਂ ਬੁਨਿਆਦੀ ਤੌਰ ਤੇ ਖੇਡ ਅਧਿਆਪਕ ਸਨ ਪਰ ਪੜ੍ਹਾਈ ਵੇਲੇ ਰਾਕ ਗਾਰਡਨ ਦੇ ਨਿਰਮਾਤਾ ਨੇਕ ਚੰਦ ਜੀ ਦੀ ਸੰਗਤ ਅਤੇ ਆਰਟ ਕਾਲਿਜ ਚੰਡੀਗੜ੍ਹ ਦੇ ਪ੍ਰੋਫ਼ੈਸਰ ਜੋਧ ਸਿੰਘ ਦੀ ਅਗਵਾਈ ਨੇ ਉਸ ਅੰਦਰ ਕਲਾਤਮਿਕ ਜੋਤ ਜਗਾਈ।

ਸਃ ਹਰਜੀਤ ਸਿੰਘ ਸੰਧੂ ਬਾਰੇ ਜਾਣਕਾਰੀ ਦਿੰਦਿਆਂ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਗਿੱਲ ਨੇ ਦੱਸਿਆ ਕਿ ਇਸ ਮਹਾਨ ਕਲਾਕਾਰ ਬਾਰੇ ਪੰਜਾਬੀ ਦੇ ਸ਼੍ਰੋਮਣੀ ਨਾਵਲਕਾਰ ਸਃ ਬਲਦੇਵ ਸਿੰਘ ਸੜਕਨਾਮਾ ਵੱਡ ਆਕਾਰੀ ਸਚਿੱਤਰ ਪੁਸਤਕ ਪੋਟੇ ਬੋਲ ਪਏ ਵੀ ਲਿਖ ਚੁਕੇ ਹਨ ਜਿਸ ਨੂੰ ਲੋਕਗੀਤ ਪ੍ਰਕਾਸ਼ਨ ਵੱਲੋਂ ਹਰੀਸ਼ ਜੈਨ ਜੀ ਨੇ ਮੋਮੀ ਕਾਗ਼ਜ਼ ਤੇ ਰੰਗੀਨ ਛਾਪਿਆ ਹੈ। ਪੰਜਾਬ ਲਲਿਤ ਕਲਾ ਅਕਾਡਮੀ ਚੰਡੀਗੜ੍ਹ ਵੀ ਆਪ ਨੂੰ ਕਈ ਸਾਲ ਪਹਿਲਾਂ ਨੇਕ ਚੰਦ ਜੀ ਪਾਸੋਂ ਸਨਮਾਨਿਤ ਕਰ ਚੁਕੀ ਹੈ।

Facebook Comments

Trending

Copyright © 2020 Ludhiana Live Media - All Rights Reserved.