ਪੰਜਾਬੀ

ਸ਼ਹਿਰੀ ਸਿੱਖ ਕਾਂਗਰਸ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਹਨ – ਠੁਕਰਾਲ

Published

on

ਲੁਧਿਆਣਾ   :   ਸਮਾਲ ਸਕੇਲ ਮੈਨੂੰਫ਼ੈਕਚਰਜ਼ ਐਸੋਸ਼ੀਏਸਨ ਦੇ ਪ੍ਰਧਾਨ ਅਤੇ ਵਾਰਡ ਨੰਬਰ-39 ਤੋਂ ਕਾਗਰਸ ਪਾਰਟੀ ਦੇ ਕੌਂਸਲਰ ਪਤੀ ਜਸਵਿੰਦਰ ਸਿੰਘ ਠੁਕਰਾਲ ਨੇ ਕਿਹਾ ਕਿ ਸ਼ਹਿਰੀ ਸਿੱਖ ਕਾਗਰਸ ਪਾਰਟੀ ਨਾਲ ਚਟਾਨ ਵਾਂਗ ਖੜ੍ਹੇ ਹਨ ਤੇ ਖੜ੍ਹੇ ਰਹਿਣਗੇ ਕਿਉਂਕਿ ਹਮੇਸ਼ਾ ਹੀ ਕਾਂਗਰਸ ਪਾਰਟੀ ਨੇ ਸ਼ਹਿਰੀ ਸਿੱਖਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ।

ਸ. ਠੁਕਰਾਲ ਨੇ ਅਮਰਜੀਤ ਸਿੰਘ ਟਿੱਕਾ ਦੇ ਕਾਂਗਰਸ ਵਿਰੋਧੀ ਬਿਆਨ ‘ਤੇ ਕਿਹਾ ਕਿ ਕਾਂਗਰਸ ਪਾਰਟੀ ਨੇ ਸ. ਟਿੱਕਾ ਨੂੰ ਇਕ ਪਰਿਵਾਰ ਵਿਚ ਦੋ ਚੇਅਰਮੈਨੀਆਂ ਦਿੱਤੀਆਂ ਸਨ ਅਤੇ ਸ.ਟਿੱਕਾ ਤੇ ਉਨ੍ਹਾਂ ਦੇ ਭਤੀਜੇ ਸੁਖਵਿੰਦਰ ਸਿੰਘ ਬਿੰਦਰਾ ਨੇ ਪੰਜ ਸਾਲ ਚੰਡੀਗ੍ਹੜ ਵਿਖੇ ਦਫਤਰ, ਕਾਰਾਂ, ਗੰਨਮੈਨ ਰੱਖੇ ਸਨ ਅਤੇ ਹੁਣ ਕਾਂਗਰਸ ਪਾਰਟੀ ਦੇ ਖਿਲਾਫ਼ ਬੋਲਣਾ ਮੰਦਭਾਗਾ ਹੈ।

ਸ. ਠੁਕਰਾਲ ਨੇ ਕਿਹਾ ਕਿ ਸ. ਟਿੱਕਾ ਜਿਹੜੇ ਕਦੇ ਕੌਂਸਲਰ ਦੀ ਚੋਣ ਵੀ ਨਹੀਂ ਲੜੇ ਅਤੇ ਨਾ ਹੀ ਕਦੇ ਜਮੀਨੀ ਪੱਧਰ ‘ਤੇ ਕੰਮ ਕੀਤਾ ਹੈ ਅਤੇ ਕੇਵਲ ਅਖਬਾਰੀ ਬਿਆਨ ਦੇ ਕੇ ਐਮ.ਐਲ.ਏ ਟਿਕਟ ਦੇ ਦਾਅਵੇਦਾਰ ਬਣ ਰਹੇ ਸਨ। ਸ. ਟਿੱਕਾ ਆਪਣੀ ਚੇਅਰਮੈਨੀ ਦੇ ਕਾਰਜਕਾਲ ਦੌਰਾਨ ਸਨਅਤਾਂ ਲਈ ਕੋਈ ਇਕ ਕੰਮ ਵੀ ਨਹੀਂ ਕਰ ਸਕੇ ਅਤੇ ਅੱਜ ਤੱਕ ਦੇ ਸਭ ਤੋਂ ਫੇਲ੍ਹ ਚੇਅਰਮੈਨ ਸਾਬਤ ਹੋਏ ਹਨ।

ਸ. ਠੁਕਰਾਲ ਨੇ ਕਿਹਾ ਕਿ ਸ. ਟਿੱਕਾ ਦਾ ਪਰਿਵਾਰ ਦਾ ਉਦਯੋਗ ਨਾਲ ਦੂਰ-ਦੂਰ ਦਾ ਵੀ ਵਾਸਤਾ ਨਹੀਂ ਸੀ, ਪਰ ਫਿਰ ਵੀ ਪਾਰਟੀ ਨੇ ਮਾਣ ਦੇਣ ਲਈ ਮੱਧਮ ਸਨਅਤਾਂ ਵਿਕਾਸ ਬੋਰਡ ਦਾ ਚੇਅਰਮੈਨ ਬਣਾਈਆ, ਪ੍ਰੰਤੂ ਸ. ਟਿੱਕਾ ਉਸ ਨੂੰ ਹਜਮ ਨਹੀਂ ਕਰ ਸਕੇ। ਸ. ਠੁਕਰਾਲ ਨੇ ਕਿਹਾ ਕਿ ਕਾਗਰਸ ਪਾਰਟੀ ਨੇ ਹਮੇਸ਼ਾ ਸ਼ਹਿਰੀ ਸਿੱਖਾ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਹੈ ਅਤੇ ਪੰਜਾਬ ਭਰ ਦੇ ਸਹਿਰੀ ਸਿੱਖ ਕਾਗਰਸ ਪਾਰਟੀ ਨਾਲ ਚੱਟਾਨ ਵਾਗ ਖੜ੍ਹੇ ਹਨ।

Facebook Comments

Trending

Copyright © 2020 Ludhiana Live Media - All Rights Reserved.