ਪੰਜਾਬੀ

ਸੰਯੁਕਤ ਕਿਸਾਨ ਮੋਰਚੇ ਵੱਲੋਂ ਲੁਧਿਆਣਾ ਜ਼ਿਲ੍ਹੇ ਵਿਚ 31ਜੁਲਾਈ ਰੇਲ ਰੋਕੋ ਸਫਲ ਬਣਾਉਣ ਲਈ ਕੀਤਾ ਅਹਿਦ

Published

on

ਲੁਧਿਆਣਾ : ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀਆਂ ਜ਼ਿਲ੍ਹਾ ਲੁਧਿਆਣਾ ਵਿਚ ਸਰਗਰਮ ਜੱਥੇਬੰਦੀਆਂ ਨੇ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਕਨਵੈਨਸ਼ਨ ਕਰਕੇ 31 ਜੁਲਾਈ ਨੂੰ ਪੰਜਾਬ ਵਿਚ ਰੇਲ ਦਾ ਚੱਕਾ ਜਾਮ ਕਰਨ ਦੇ ਪ੍ਰਬੰਧਾਂ ਸਬੰਧੀ, ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟ ਉਮਰਾ ਦੀ ਪ੍ਰਧਾਨਗੀ ਹੇਠ ਸੌ ਤੋਂ ਉੱਪਰ ਕਿਸਾਨਾਂ ਦੀ ਹਾਜ਼ਰੀ ਵਿਚ ਕੀਤੀ ਗਈ।

ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨਗੀ ਮੰਡਲ ਸਮੇਤ ਜਨਰਲ ਸਕੱਤਰ ਚਮਕੌਰ ਸਿੰਘ ਬਰਮੀ ਨੇ ਕਿਹਾ ਕਿ ਸਰਕਾਰਾਂ ਦੀ ਵਾਅਦਾ ਖ਼ਿਲਾਫ਼ੀ ਕਾਰਨ ਕਿਸਾਨ ਰੁਲ ਕੇ ਰਹਿ ਗਏ ਹਨ। ਦਿੱਲੀ ਮੋਰਚੇ ਵੇਲੇ ਹੋਏ ਕਿਸਾਨਾਂ ਤੇ ਕੇਸ ਜਿਓ ਦੇ ਤਿਓ ਹਨ। ਲਖੀਮਪੁਰ ਖੀਰੀ ਦੇ ਕਾਤਲਾਂ ਨੂੰ ਸਜ਼ਾ ਦਾ ਕੀ ਦੋਣੀ ਸੀ ਅਜੇ ਬੇਕਸੂਰ ਕਿਸਾਨਾਂ ਨੂੰ ਨਜ਼ਾਇਜ਼ ਕੇਸ ਪਾ ਕੇ ਜੇਲ੍ਹਾਂ ਡੱਕਿਆ ਹੋਇਆ ਹੈ।

ਪੰਜਾਬ ਸਰਕਾਰ ਨੇ ਪਹਿਲਾਂ ਮੂੰਗੀ ਦਾ ਘੱਟੋ ਘੱਟ ਸਮਰੱਥਨ ਮੁੱਲ ਦਾ ਐਲਾਨ ਕੀਤਾ ਫਿਰ ਖਰੀਦ ਨਹੀਂ ਕੀਤੀ। ਜੀਵਨ ਦੇ ਲਈ ਪਾਣੀ ਅਤਿ ਜ਼ਰੂਰੀ ਹੈ। ਸਰਕਾਰ ਸਾਨੂੰ ਹਰ ਫਸਲ ਤੇ ਐਮ.ਐਸ.ਪੀ. ਤੇ ਖਰੀਦਣ ਦੀ ਸਵਿਧਾਨਿਕ ਗ੍ਰੰਟੀ ਕਰੇ ਅਸੀਂ ਜੀਰੀ ਬੀਜਣੀ ਹੀ ਬੰਦ ਕਰ ਦਿਆਂਗੇ। ਸਰਕਾਰ ਦੀ ਖੇਤੀ ਨੀਤੀ ਨੂੰ ਲੈ ਕੇ ਬਣਾਈ ਕਮੇਟੀ ਸਿਰਫ ਸਰਕਾਰ ਦੇ ਹੱਥਾਂ ਦੀ ਕਠਪੁੱਤਲੀ ਹੈ। ਜੋ ਸਾਨੂੰ ਬਿੱਲਕੁੱਲ ਮੰਜੂਰ ਨਹੀਂ।

ਅਗਨੀ ਪੱਥ ਵਰਗੇ ਮੁੱਦੇ ਆਪੇ ਉਭਾਰ ਕੇ ਆਪੇ ਪਾਸ ਕਰਕੇ ਭਾਰਤ ਦੀ ਜਵਾਨੀ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਲੋਕ ਵਿਰੋਧੀ ਨੀਤੀਆਂ ਦੇ ਵਿਰੁੱਧ, 31 ਜੁਲਾਈ ਨੂੰ ਪੰਜਾਬ ਪੱਧਰ ‘ਤੇ ਰੇਲ ਦਾ ‘ਚੱਕਾ ਜਾਮ’ ਕੀਤੇ ਜਾਣ ਲਈ ਦੋਰਾਹਾ, ਕਿਲਾ ਰਾਏਪੁਰ, ਜਗਰਾਂਓ ਤੇ ਸਮਰਾਲਾ ਵਿਖੇ ਧਰਨੇ ਦਿੱਤੇ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.