ਪੰਜਾਬ ਨਿਊਜ਼

UCPMA ELECTION : ਲੱਕੀ ਧੜੇ ਦੀ ਹੂੰਝਾਫੇਰ ਜਿੱਤ, ਚਾਵਲਾ ਧੜੇ ਦੇ ਉਮੀਦਵਾਰ ਚਿੱਤ

Published

on

ਯੂਨਾਈਟਿਡ ਸਾਈਕਲ ਐਂਡ ਪਾਰਟਸ ਦੀ ਚੋਣ ਭਾਰੀ ਪੁਲਿਸ ਸੁਰੱਖਿਆ ਅਤੇ ਧਾਰਾ 144 ਦਰਮਿਆਨ ਅਮਨ-ਸ਼ਾਂਤੀ ਨਾਲ ਨੇਪਰੇ ਚੜੀ। ਹਰਸਿਮਰਜੀਤ ਸਿੰਘ ਲੱਕੀ ਨੇ ਪਿਛਲੇ 4 ਸਾਲਾਂ ਤੋਂ ਪ੍ਰਧਾਨ ਚਲੇ ਆ ਰਹੇ ਡੀਐੱਸ ਚਾਵਲਾ ਨੂੰ ਹਰਾ ਕੇ ਜਿੱਤਾ ਪ੍ਰਾਪਤ ਕੀਤੀ। ਇਹੀ ਨਹੀਂ ਲੱਕੀ ਧੜੇ ਦੇ ਸਾਰੇ ਉਮੀਦਵਾਰ ਇਸ ਚੋਣ ‘ਚ ਜੇਤੂ ਰਹੇ।

ਯੂਸੀਪੀਐਮਏ ਦੇ 2190 ਮੈਂਬਰਾਂ ‘ਚ 1753 ਮੈਂਬਰਾਂ ਨੂੰ ਵੋਟ ਦੇ ਅਧਿਕਾਰੀ ਦੀ ਵਰਤੋਂ ਕਰਨ ਦਾ ਹੱਕ ਦਿੱਤਾ ਗਿਆ ਸੀ। ਪਰ 1753 ਵੋਟਰਾਂ ਵਿੱਚੋਂ 1255 ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰੀ ਦੀ ਵਰਤੋਂ ਕਰ ਕੇ 8 ਅਹੁਦੇਦਾਰਾਂ ਦੀ ਚੋਣ ਕੀਤੀ। ਦੱਸਣਯੋਗ ਹੈ ਕਿ ਯੂਸੀਪੀਐਮਏ ਚੋਟ ਲਈ 18 ਮੈਂਬਰਾਂ ਨੇ 22 ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਏ ਸਨ, ਜਿਸ ‘ਚ 1 ਨਾਮਜ਼ਦਗੀ ਕਾਗਜ਼ ਰੱਦ ਹੋਣ ਨਾਲ ਨਾਮਜਦਗੀ ਕਾਗਜ਼ ਸਹੀ ਪਾਏ ਗਏ ਸਨ। 5 ਨਾਮਜ਼ਦਗੀ ਕਾਗਜ ਵਾਪਸ ਲੈਟ ਨਾਲ 16 ਉਮੀਦਵਾਰ ਮੈਦਾਨ ਵਿਚ ਰਹਿ ਗਏ ਸਨ।

ਯੂਸੀਪੀਐੱਸਏ ਦੀ ਪਿਛਲੀ ਚੋਣ ‘ਚ ਪ੍ਰਧਾਨ ਦੇ ਅਹੁਦੇ ‘ਤੇ ਅਵਤਾਰ ਸਿੰਘ ਭੋਗਲ ਨੂੰ ਕੁਝ ਵੱਟਾਂ ਦੇ ਫਰਕ ਨਾਲ ਹਾਰ ਦਾ ਮੂੰਹ ਦੇਖਣਾ ਪਿਆ ਸੀ। ਪਰ ਇਸ ਵਾਰ ਅਵਤਾਰ ਸਿੰਘ ਭੋਗਲ ਸਭ ਤੋਂ ਵੱਧ 830 ਵਟਾਂ ਅਤੇ ਪ੍ਰਧਾਨ ਹਰਸਿਮਰਜੀਤ ਸਿੰਘ ਲੋਕੀ ਸਭ ਤੋਂ ਘੱਟ 22 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ । ਮੀਤ ਪ੍ਰਧਾਨ ਸਤਨਾਮ ਸਿੰਘ ਮੱਕੜ 394 ਵੋਟਾਂ, ਜਨਰਲ ਸਕੱਤਰ ਰਾਜੀਵ 152 ਵੋਟਾਂ, ਸਕੱਤਰ ਰਾਜਿੰਦਰ ਸਿੰਘ ਸਰਹਾਲੀ 313 ਵੋਟਾਂ, ਸੰਯੁਕਤ ਸਕੱਤਰ ਵਲੈਤੀ ਰਾਮ ਦੁਰਗਾ 404 ਵੋਟਾਂ, ਪ੍ਰਚਾਰ ਸਕੱਤਰ ਸੁਰਿੰਦਰਪਾਲ ਸਿੰਘ ਮੱਕੜ 308 ਵੋਟਾਂ ਅਤੇ ਵਿੱਤ ਸਕੱਤਰ ਰੋਹਿਤ ਰਹੇਜਾ 273 ਵੋਟਾਂ ਦੇ ਫਰਕ ਨਾਲ ਜੇਤੂ ਰਹੋ !

Facebook Comments

Trending

Copyright © 2020 Ludhiana Live Media - All Rights Reserved.