Connect with us

ਅਪਰਾਧ

ਦੋ ਨੌਜਵਾਨ ਨਾਜਾਇਜ਼ ਪਿਸਤੌਲਾਂ ਤੇ ਕਾਰਤੂਸ ਸਮੇਤ ਗਿ੍ਫ਼ਤਾਰ

Published

on

Two youths arrested with illegal pistols and ammunition

ਲੁਧਿਆਣਾ : ਸੀ. ਆਈ. ਏ. ਸਟਾਫ਼ ਦੀ ਪੁਲਿਸ ਨੇ ਨਾਜਾਇਜ਼ ਅਸਲ੍ਹੇ ਸਮੇਤ 2 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਡੀ. ਸੀ. ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ‘ਚ ਜਗਦੀਪ ਸਿੰਘ ਉਰਫ਼ ਦੀਪੂ ਪੁੱਤਰ ਗੁਰਮੀਤ ਸਿੰਘ ਵਾਸੀ ਟਿੱਬਾ ਰੋਡ, ਪਰਮਜੀਤ ਕੁਮਾਰ ਉਰਫ਼ ਪੰਮਾ ਵਾਸੀ ਗੋਲਡਨ ਐਵੇਨਿਊ ਕਾਲੋਨੀ ਸ਼ਾਮਿਲ ਹਨ |

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਤਿੰਨ ਪਿਸਤੌਲਾਂ, 10 ਕਾਰਤੂਸ ਤੇ 2 ਮੈਗਜ਼ੀਨ ਬਰਾਮਦ ਕੀਤੇ ਹਨ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀ ਪਰਮਜੀਤ ਸਿੰਘ ਉਰਫ਼ ਪੰਮਾ ਖ਼ਿਲਾਫ਼ ਪਹਿਲਾਂ ਵੀ ਵੱਖ ਵੱਖ ਤਿੰਨ ਸੰਗੀਨ ਮਾਮਲੇ ਦਰਜ ਹਨ | ਕਥਿਤ ਦੋਸ਼ੀ ਇਹ ਅਸਲਾ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਤੋਂ ਲੈ ਕੇ ਆਏ ਸਨ |

ਸ੍ਰੀ ਬਰਾੜ ਨੇ ਦੱਸਿਆ ਕਿ ਪੁਲਿਸ ਇਨ੍ਹਾਂ ਪਾਸੋਂ ਪੁੱਛ ਪੜਤਾਲ ਕਰ ਰਹੀ ਹੈ ਕਿ ਇਨ੍ਹਾਂ ਨੇ ਇਨ੍ਹਾਂ ਪਿਸਤੌਲਾਂ ਨਾਲ ਕੀ ਕਰਨਾ ਸੀ | ਦੂਜਾ ਕਥਿਤ ਦੋਸ਼ੀ ਜਗਦੀਪ ਸਿੰਘ ਉਰਫ਼ ਸੁਦੀਪ ਖ਼ਿਲਾਫ਼ ਵੀ ਇਕ ਸੰਗੀਨ ਮਾਮਲਾ ਥਾਣਾ ਮੇਹਰਬਾਨ ‘ਚ ਦਰਜ ਹੈ, ਜਿਸ ‘ਚ ਉਹ ਜ਼ਮਾਨਤ ‘ਤੇ ਬਾਹਰ ਆਇਆ ਹੋਇਆ ਸੀ |

Facebook Comments

Trending