Connect with us

ਅਪਰਾਧ

ਦੋ ਔਰਤਾਂ ਭੇਤ-ਭਰੀ ਹਾਲਤ ’ਚ ਲਾਪਤਾ

Published

on

Two women go missing under mysterious circumstances

ਲੁਧਿਆਣਾ : ਵੱਖ ਵੱਖ ਇਲਾਕਿਆਂ ਵਿੱਚ ਦੋ ਵਿਆਹੁਤਾ ਔਰਤਾਂ ਦੇ ਇੱਕ ਬੱਚੇ ਸਮੇਤ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਥਾਣਾ ਪੀਏਯੂ ਦੀ ਪੁਲੀਸ ਨੂੰ ਬਲਾਕ ਐੱਫਜ਼ੈੱਡ ਨੇੜੇ ਵੂਮੈਨ ਸੈੱਲ ਵਾਸੀ ਜੀਵਨ ਕੁਮਾਰ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਰਿਚਾ ਗਿਨਾਰ (26) ਲੜਕੀ ਸਲੀਕਾ (4) ਨਾਲ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਉਸ ਦੀ ਕਈ ਥਾਂਵਾਂ ’ਤੇ ਭਾਲ ਕੀਤੀ ਗਈ ਹੈ ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਾ।

ਇਸੇ ਤਰ੍ਹਾਂ ਥਾਣਾ ਕੂੰਮਕਲਾਂ ਦੀ ਪੁਲੀਸ ਨੂੰ ਪਿੰਡ ਭੈਰੋਮੁੰਨਾ ਵਾਸੀ ਸੋਮਵੀਰ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਕੁਸਮ ਰਾਤ ਸਮੇਂ ਬਿਨਾਂ ਦੱਸੇ ਕਿਧਰੇ ਚਲੀ ਗਈ ਹੈ। ਭਾਲ ਦੌਰਾਨ ਪਤਾ ਲੱਗਾ ਹੈ ਕਿ ਉਸ ਨੂੰ ਸਚਿਨ, ਉਸਦੇ ਭਰਾ ਸੰਜੀਵ, ਪ੍ਰਿੰਸ ਅਤੇ ਉਸ ਦੇ ਭਰਾ ਭੂਪਨ ਵਾਸੀ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਨੇ ਕਿਧਰੇ ਲੁਕੋ ਕੇ ਰੱਖਿਆ ਹੋਇਆ ਹੈ। ਪੁਲੀਸ ਵੱਲੋਂ ਦੋਵਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਬਣਦੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Facebook Comments

Trending