ਅਪਰਾਧ

18 ਲੱਖ ਦੇ ਸਰੀਏ ਨਾਲ ਲੱਦਿਆ ਟਰੱਕ ਚੋਰੀ, ਮਾਸਟਰਮਾਈਂਡ ਸਣੇ 2 ਕਾਬੂ

Published

on

ਲੁਧਿਆਣਾ : ਖੰਨਾ ਵਿਚ ਨੈਸ਼ਨਲ ਹਾਈਵੇ ‘ਤੇ ਪੈਟਰੋਲ ਪੰਪ ਨੇੜਿਓਂ ਟਰੱਕ ਚੋਰੀ ਹੋ ਗਿਆ ਜਿਸ ਵਿਚ 18 ਲੱਖ ਦਾ ਸਰੀਆ ਲੱਦਿਆ ਹੋਇਆ ਸੀ। ਟਰੱਕ ਨੂੰ ਮਾਸਟਰ-ਕੀ ਨਾਲ ਚੋਰੀ ਕੀਤਾ ਗਿਆ ਜਿਸ ਦੇ ਬਾਅਦ ਟਰੱਕ ਵਿਚ ਲੋਡ ਸਰੀਏ ਨੂੰ ਵੇਚਣ ਦੀ ਫਿਰਾਕ ਵਿਚ ਘੁੰਮ ਰਹੇ ਮੁਲਜ਼ਮਾਂ ਨੂੰ ਪੁਲਿਸ ਨੇ 8 ਕਿਲੋਮੀਟਰ ਦੂਰੀ ‘ਤੇ ਗ੍ਰਿਫਤਾਰ ਕਰ ਲਿਆ।ਮਾਸਟਰਮਾਈਂਡ ਤੇ ਉਸ ਦਾ ਸਾਥੀ ਫੜੇ ਗਏ ਹਨ। ਇਨ੍ਹਾਂ ਤੋਂ ਟਰੱਕ ਤੇ ਸਰੀਆ ਦੋਵੇਂ ਬਰਾਮਦ ਕੀਤੇ ਗਏ।

ਡੀਐੱਸਪੀ ਕਰਨੈਲ ਸਿੰਘ ਨੇ ਦੱਸਿਆ ਕਿ ਭੱਟੀਆਂ ਦਾ ਰਹਿਣ ਵਾਲਾ ਡਰਾਈਰ ਕੁਲਦੀਪ ਸਿੰਘ ਟਰੱਕ ਵਿਚ ਸਰੀਆ ਲੋਡ ਕਰਕੇ ਮੰਡੀ ਗੋਬਿੰਦਗੜ੍ਹ ਤੋਂ ਲਿਆਇਆ ਸੀ। ਸਰੀਆ ਲੁਧਿਆਣਾ ਛੱਡਣਾ ਸੀ। ਰਾਤ ਸਮੇਂ ਕੁਲਦੀਪ ਸਿੰਘ ਨੇ ਆਪਣੇ ਪਿੰਡ ਦੇ ਬਾਹਰ ਪੈਟਰੋਲ ਪੰਪ ਨੇੜੇ ਟਰੱਕ ਖੜ੍ਹਾ ਕਰ ਦਿੱਤਾ। ਉਥੋਂ ਟਰੱਕ ਚੋਰੀ ਹੋ ਗਿਆ। ਪੁਲਿਸ ਨੇ ਪੂਰੇ ਜ਼ਿਲ੍ਹੇ ਨੂੰ ਤੁਰੰਤ ਸੀਲ ਕਰਦੇ ਹੋਏ ਬੀਜਾ ਚੌਕ ਤੋਂ ਟਰੱਕ ਬਰਾਮਦ ਕੀਤਾ। ਮੌਕੇ ਤੋਂ ਫਰੀਦਾਬਾਦ ਦੇ ਰਹਿਣ ਵਾਲੇ ਤਰੁਣ ਸਿੰਘ ਤੇ ਉਸ ਦੇ ਸਾਥੀ ਅਸ਼ੋਕ ਕੁਮਾਰ ਵਾਸੀ ਬਿਹਾਰ ਨੂੰ ਫੜਿਾ ਗਿਆ।

Facebook Comments

Trending

Copyright © 2020 Ludhiana Live Media - All Rights Reserved.