ਖੇਡਾਂ
ਸੂਬਾ ਪੱਧਰ ‘ਤੇ ਹੋਣ ਵਾਲੀਆਂ ਖੇਡਾਂ ਲਈ ਅੱਜ ਤੇ ਭਲਕੇ ਲਏ ਜਾਣਗੇ ਟਰਾਇਲ -DSO
Published
2 years agoon

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 10 ਤੋਂ 25 ਅਕਤੂਬਰ, 2023 ਤੱਕ ਸੂਬਾ ਪੱਧਰ ‘ਤੇ ਹੋਣ ਵਾਲੀਆਂ ਖੇਡਾਂ ਲਈ 05 ਅਤੇ 06 ਅਕਤੂਬਰ ਨੂੰ ਟਰਾਇਲ ਲਏ ਜਾਣਗੇ।
05 ਅਕਤੂਬਰ ਨੂੰ ਲਏ ਜਾਣ ਵਾਲੇ ਟਰਾਇਲਾਂ ਦਾ ਵੇਰਵਾ ਸਾਂਝਾ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਸਾਈਕਲਿੰਗ ਦੇ ਅੰਡਰ 14, 17, 21, 21-25, 25-40 ਅਤੇ 40 ਤੋਂ ਵੱਧ ਉਮਰ ਵਰਗ ਦੇ ਟਰਾਇਲ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਾਈਕਲਿੰਗ ਵੈਲੋਡਰਮ ਵਿਖੇ ਲਏ ਜਾਣਗੇ ਜਦਕਿ ਆਰਚਰੀ ਅੰ-14, 17, 21, 21 ਤੋ 40 ਸਾਲ, ਕਾਇਕਿੰਗ ਅਤੇ ਕਨੋਇੰਗ ਦੇ ਅੰ-14,17,21, 21 ਤੋ 25, 25 ਤੋ 40 ਸਾਲ ਵਰਗ ਦੇ, ਰੋਇੰਗ ਅੰ-14,17,21, 21 ਤੋ 30 ਸਾਲ, ਇਕੂਸਟ੍ਰੀਅਨ ਦੇ ਟਰਾਇਲ ਲਈ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਸੰਪਰਕ ਕੀਤਾ ਜਾਵੇ।
ਇਸ ਤੋਂ ਇਲਾਵਾ ਫੈਨਸਿੰਗ ਅੰ-14,17,21, 21 ਤੋ 40 ਸਾਲ, ਜਿਮਨਾਸਟਿਕ ਅੰ-14,17,21, 21 ਤੋ 30 ਸਾਲ, ਵੂਸੂ ਅੰ-14,17,21, 21 ਤੋ 40 ਸਾਲ, ਰਗਬੀ ਅੰ-14,17,21, 21 ਤੋ 40 ਸਾਲ ਦੇ ਟਰਾਇਲ ਮਲਟੀਪਰਪਜ ਹਾਲ, ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿਖੇ ਹੋਣਗੇ। 06 ਅਕਤੂਬਰ ਨੂੰ ਹੋਣ ਵਾਲੇ ਟਰਾਇਲ ਸਬੰਧੀ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਰੋਲਰ ਸਕੇਟਿੰਗ ਅੰ-14, 17, 21, 21 ਤੋ 40 ਸਾਲ ਵਰਗ ਦੇ ਟਰਾਇਲ ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ, ਲੁਧਿਆਣਾ ਵਿਖੇ ਹੋਣਗੇ।
You may like
-
ਜੀ.ਐਚ.ਜੀ. ਖ਼ਾਲਸਾ ਕਾਲਜ ਦੇ ਖਿਡਾਰੀਆਂ ਨੇ ਜਿਤੇ ਗੋਲ੍ਡ,ਸਿਲਵਰ ਤੇ ਕਾਂਸੀ ਤਗਮੇ
-
ਜ਼ਿਲ੍ਹਾ ਪੱਧਰੀ ਖੇਡਾਂ ਦੇ ਅਖੀਰਲੇ ਦਿਨ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ-ਜ਼ਿਲ੍ਹਾ ਖੇਡ ਅਫ਼ਸਰ
-
RGC ਦੀਆਂ ਖਿਡਾਰਨਾਂ ਨੇ ‘ ਖੇਡਾਂ ਵਤਨ ਪੰਜਾਬ ਦੀਆਂ ‘ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
-
ਖੇਡਾਂ ਵਤਨ ਪੰਜਾਬ ਦੀਆਂ 2023 : ਚੌਥੇ ਦਿਨ ਹੋਏ ਰੋਮਾਂਚਕ ਖੇਡ ਮੁਕਾਬਲੇ
-
ਸੈਕਰਡ ਸੋਲ ਕਾਨਵੈਂਟ ਸਕੂਲ ‘ਚ ਖੇਡਾਂ ਵਤਨ ਪੰਜਾਬ ਦੀਆਂ ਦਾ ਉਦਘਾਟਨ ਸਮਾਗਮ
-
ਐਨ.ਐਸ.ਪੀ.ਐਸ. ਦੇ ਚਾਰ ਖਿਡਾਰੀ ਸਟੇਟ ਟੂਰਨਾਮੈਂਟ ਲਈ ਚੁਣੇ ਗਏ