ਪੰਜਾਬੀ
ਰੁੱਖਾਂ ਨੂੰ ਮਿਲਿਆ ਨਵਾਂ ਜੀਵਨ, ਰੁੱਖਾਂ ਨੂੰ ਜੜ੍ਹੋ ਪੁੱਟ ਕੇ ਲਈਅਰ ਵੈਲੀ ‘ਚ ਕੀਤਾ ਸਥਾਪਤ
Published
3 years agoon

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਸਥਾਨਕ ਪੱਖੋਵਾਲ ਰੋਡ, ਨੇੜੇ ਹੀਰੋ ਬੇਕਰੀ ਤੋਂ ਰੁੱਖਾਂ ਨੂੰ ਜੜ੍ਹੋ ਪੁੱਟ ਕੇ ਕਾਨਵੈਂਟ ਸਕੂਲ ਦੇ ਸਾਹਮਣੇ ਲਈਅਰ ਵੈਲੀ ਵਿਖੇ ਸਥਾਪਤ ਕੀਤਾ ਗਿਆ।
ਵਿਧਾਇਕ ਗੋਗੀ ਦੇ ਉੱਦਮ ਸਦਕਾ, ਇਨ੍ਹਾਂ ਰੁੱਖਾਂ ਨੂੰ ਨਵਾਂ ਜੀਵਨ ਮਿਲਿਆ ਹੈ ਅਤੇ ਇਸ ਵਾਤਾਵਰਣ ਪੱਖੀ ਉਪਰਾਲੇ ਦੀ ਇਲਾਕਾ ਨਿਵਾਸੀਆਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਐਸ.ਈ. ਸ੍ਰੀ ਸੰਜੇ ਕੁੰਵਰ ਤੋਂ ਇਲਾਵਾ ਨਿਗਮ, ਪੀ.ਐਸ.ਪੀ.ਸੀ.ਐਲ. ਅਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਪੱਖੋਵਾਲ ਰੋਡ ‘ਤੇ ਰੇਲਵੇ ਓਵਰ ਬ੍ਰਿਜ (ਆਰ.ਓ.ਬੀ) ਦੇ ਨਿਰਮਾਣ ਕਾਰਜ਼ ਲਈ ਇਨ੍ਹਾਂ 20-25 ਰੁੱਖਾਂ ਨੂੰ ਵੱਢਣਾ ਲਾਜ਼ਮੀ ਸੀ ਜੋਕਿ ਪੁੱਲ ਦੀ ਉਸਾਰੀ ਲਈ ਅੜਿੱਕਾ ਪਾ ਰਹੇ ਸਨ। ਇਹ ਰੁੱਖ ਪਿਛਲੇ ਕਰੀਬ 15 ਸਾਲਾਂ ਤੋਂ ਲੱਗੇ ਹੋਏ ਸਨ।
ਵਿਧਾਇਕ ਸ੍ਰੀ ਗੁਰਪ੍ਰੀਤ ਬੱਸੀ ਗੋਗੀ ਦੀ ਦਿਮਾਗੀ ਕਾਢ ਨਾਲ ਇਨ੍ਹਾਂ ਦਰੱਖਤਾਂ ਨੂੰ ਵੱਢਣ ਦੀ ਬਜਾਏ ਜੇ.ਸੀ.ਬੀ. ਅਤੇ ਕ੍ਰੇਨ ਦੀ ਸਹਾਇਤਾ ਨਾਲ ਜੜ੍ਹੋਂ ਪੁੱਟਿਆ ਗਿਆ ਅਤੇ ਲਈਅਰ ਵੈਲੀ ਵਿਖੇ ਡੁੰਘੇ ਟੋਏ ਪੁੱਟ ਕੇ ਉਨ੍ਹਾਂ ਵਿੱਚ ਸਥਾਪਤ ਕਰਦਿਆਂ, ਖਾਧ ਅਤੇ ਪਾਣੀ ਵੀ ਪਾਇਆ ਗਿਆ।
ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਕੁਦਰਤ ਦੀਆਂ ਸਭ ਤੋਂ ਅਨਮੋਲ ਵਸਤਾਂ ਪਾਣੀ, ਹਵਾ ਤੇ ਧਰਤੀ ਦੀ ਸ਼ੁੱਧਤਾ ਅਤੇ ਸਾਂਭ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਕੁਦਰਤੀ ਸਾਧਨ ਸਿਹਤਮੰਦ ਰਹਿਣਗੇ ਤਾਂ ਹੀ ਮਨੁੱਖ ਨਰੋਆ ਅਤੇ ਬਿਮਾਰੀਆਂ ਰਹਿਤ ਜੀਵਨ ਬਸਰ ਕਰ ਸਕਦਾ ਹੈ। ਉਨ੍ਹਾਂ ਲੁਧਿਆਣਾ ਸ਼ਹਿਰ ਨੂੰ ਸਾਫ ਸੁੱਥਰਾ ਤੇ ਹਰਿਆ ਭਰਿਆ ਬਣਾਈ ਰੱਖਣ ਵਿੱਚ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਸਾਨੂੰ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਤੋਂ ਵੀ ਪ੍ਰਹੇਜ਼ ਕਰਨਾ ਚਾਹੀਦਾ ਹੈ।
You may like
-
ਸ਼ਾਮ ਤੱਕ ਫੀਲਡ ‘ਚ ਸਰਗਰਮ ਰਹੇ MLA ਗੋਗੀ, ਮੌ. ਤ ਦੀ ਖਬਰ ਨੇ ਸਾਰਿਆਂ ਨੂੰ ਕੀਤਾ ਹੈਰਾਨ
-
MLA ਗੋਗੀ ਨੂੰ ਕਾਰਨ ਦੱਸੋ ਨੋਟਿਸ ਜਾਰੀ, ਜਾਣੋ ਕੀ ਹੈ ਮਾਮਲਾ
-
ਸਰਕਾਰੀ ਕਾਲਜ ਲੜਕੀਆਂ ਵਿਖੇ ਮਨਾਇਆ ਗਿਆ ‘ਮੇਲਾ ਧੀਆਂ ਦਾ’
-
ਲੁਧਿਆਣਾ ਨਿਗਮ ਚੋਣਾਂ ਨੂੰ ਲੈ ਕੇ ਵੱਡੀ Update, ਜ਼ੋਨ-ਡੀ ‘ਚ ਲੱਗਾ ਨਵੀਂ ਵਾਰਡਬੰਦੀ ਦਾ ਨਕਸ਼ਾ
-
AAP ਵਿਧਾਇਕ ਤੇ IAS ਅਫ਼ਸਰ ਵਿਚਾਲੇ ਰੇੜਕਾ, IAS ਅਧਿਕਾਰੀ ਨੇ ਮੰਗੀ ਮੁਆਫ਼ੀ !
-
ਫਰਜ਼ੀ ਕਾਲ ਸੈਂਟਰ ਚਲਾਉਦਾ ਸੀ ਕਾਂਗਰਸ ਦਾ ਬਲਾਕ ਪ੍ਰਧਾਨ, ਗ੍ਰਿਫ਼ਤਾਰੀ ਬਾਅਦ ਹੋਣ ਲੱਗੇ ਵੱਡੇ ਖੁਲਾਸੇ