ਪੰਜਾਬ ਨਿਊਜ਼

ਕਰਮਚਾਰੀ ਰਾਜ ਬੀਮਾ ਯੋਜਨਾ ਦੇ ਅਧੀਨ ਸੇਵਾ ਮੁਕਤ ਬੀਮਾ ਨਿਯੁਕਤਾਂ ਨੂੰ ਦਿੱਤਾ ਜਾਂਦਾ ਇਲਾਜ ਲਾਭ – ਸੁਨੀਲ ਕੁਮਾਰ ਯਾਦਵ

Published

on

ਲੁਧਿਆਣਾ :  ਕਰਮਚਾਰੀ ਰਾਜ ਬੀਮਾ ਨਿਗਮ ਦੇ ਡਿਪਟੀ ਡਾਇਰੈਕਟਰ (ਇੰਚਾਰਜ਼) ਸ੍ਰੀ ਸੁਨੀਲ ਕੁਮਾਰ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਮਚਾਰੀ ਰਾਜ ਬੀਮਾ ਯੋਜਨਾ ਦੇ ਅਧੀਨ ਸੇਵਾ ਮੁਕਤ ਅਤੇ ਸਥਾਈ ਅਪੰਗਤਾ ਲਾਭ ਪ੍ਰਾਪਤ ਕਰ ਰਹੇ ਬਿਮਾਯੁਕਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਤੀ/ਪਤਨੀ ਦੇ ਲਈ ਇਲਾਜ ਲਾਭ ਪ੍ਰਾਪਤ ਕਰਨ ਦਾ ਪ੍ਰਬੰਧ ਹੈ।

ਸ੍ਰੀ ਯਾਦਵ ਨੇ ਦੱਸਿਆ ਕਿ ਬਿਮਾਯੁਕਤ ਵਿਅਕਤੀ ਜੋ ਘੱਟ ਤੋਂ ਘੱਟ 5 ਸਾਲ ਤੱਕ ਬੀਮਾਨਿਯੁਕਤ ਰਹਿਣ ਤੋਂ ਬਾਅਦ ਸੇਵਾਮੁਕਤੀ ਉਮਰ ਦੇ ਪੂਰਾ ਹੋਣ ਤੇ ਜਾਂ ਆਪਣੀ ਮਰਜ਼ੀ ਅਨੁਸਾਰ ਸੇਵਾ ਮੁਕਤੀ ਯੋਜਨਾ ਦੇ ਅਨੁਸਾਰ ਸੇਵਾ ਮੁਕਤ ਹੁੰਦਾ ਹੈ ਜਾਂ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਹੋ ਕੇ ਬੀਮਾਯੋਗ ਰੁਜ਼ਗਾਰ ਛੱਡਦਾ ਹੈ ਤਾਂ ਉਹ ਵਿਅਕਤੀ ਸਿਰਫ 120 ਰੁਪਏ ਅੰਸ਼ਦਾਨ ਭਰ ਕੇ ਆਪ ਅਤੇ ਆਪਣੇ ਵਿਆਹਤਾ ਲਈ ਇਕ ਸਾਲ ਲਈ ਇਲਾਜ ਲਾਭ ਪ੍ਰਾਪਤ ਕਰ ਸਕਦਾ ਹੈ।

ਬੀਮਾਯੁਕਤ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਇਹ ਲਾਭ ਉਸਦਾ/ਉਸਦੀ ਵਿਅਹੁਤਾ ਉਸ ਮਿਆਦ ਤੱਕ ਜਾਰੀ ਰੱਖ ਸਕਦਾ/ਸਕਦੀ ਹੈ, ਜਿਸ ਮਿਆਦ ਤੱਕ ਅੰਸ਼ਦਾਨ ਭਰਿਆ ਹੋਇਆ ਹੈ ਅਤੇ ਸਾਲਾਨਾ 120 ਰੁਪਏ ਅੰਸ਼ਦਾਨ ਭਕ ਕੇ ਇਲਾਜ ਲਾਭ ਨੂੰ ਅੱਗੇ ਦੀ ਮਿਆਦ ਵਾਸਤੇ ਜਾਰੀ ਰੱਖ ਸਕਦਾ/ਸਕਦੀ ਹੈ। ਉਹ ਬਿਮਾਯੁਕਤ ਵਿਅਕਤੀ ਜੋ ਰੁਜ਼ਗਾਰ ਸੱਟ ਨਾਲ ਹੋਈ ਸਥਾਈ ਅਪੰਗਤਾ ਦੇ ਕਾਰਨ ਰੁਜ਼ਗਾਰ ਤੋਂ ਵਾਝਾਂ ਹੈ ਉਸ ਵਿਅਕਤੀ ਨੂੰ ਵੀ ਇਲਾਜ ਲਾਭ ਦਿੱਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਕਰਮਚਾਰੀ ਰਾਜ ਬੀਮਾ ਯੋਜਨਾ ਕਾਰਖਾਨਿਆਂ ਅਤੇ ਹੋਰ ਅਦਾਰੇ ਜਿਵੇਂ ਕਿ ਸੜਕ ਆਵਾਜਾਈ, ਹੋਟਲ, ਸਿਨੇਮਾ, ਅਖ਼ਬਾਰ, ਦੁਕਾਨ ਅਤੇ ਸਿੱਖਿਅੱਕ/ਇਲਾਜ਼ ਸੰਸਥਾਨ ਆਦਿ ਤੇ ਲਾਗੂ ਹੁੰਦੀ ਹੈ ਜਿੱਥੇ 10 ਜਾਂ ਉਸ ਤੋਂ ਵੱਧ ਵਿਅਕਤੀ ਯੋਜਨਾ ਬੱਧ ਹਨ। ਕਾਰਖਾਨਿਆਂ ਅਤੇ ਅਦਾਰਿਆਂ ਦੇ ਉਕਤ ਸ਼੍ਰੇਣੀ ਦੇ ਕਰਮਚਾਰੀ ਜੋ 21 ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਤਨਖਾਹ ਪ੍ਰਾਪਤ ਕਰਦੇ ਹਨ ਉਹ ਕਰਮਚਾਰੀ ਰਾਜ ਬੀਮਾ ਐਕਟ ਅਧੀਨ ਸਮਾਜਿਕ ਸੁਰੱਖਿਆ ਦਾਇਰੇ ਦੇ ਪਾਤਰ ਹਨ।

Facebook Comments

Trending

Copyright © 2020 Ludhiana Live Media - All Rights Reserved.