Connect with us

ਅਪਰਾਧ

ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਕੀਤੀ 11ਲੱਖ 60 ਹਜ਼ਾਰ ਦੀ ਧੋਖਾਧੜੀ, ਟ੍ਰੈਵਲ ਏਜੰਟਾਂ ਦੇ ਖਿਲਾਫ ਮੁਕੱਦਮਾ ਦਰਜ

Published

on

Travel agents sued for fraudulently deported to Canada

ਲੁਧਿਆਣਾ : ਨੌਜਵਾਨ ਨੂੰ ਪੱਕੇ ਤੌਰ ਤੇ ਕੈਨੇਡਾ ਭੇਜਣ ਦੀ ਗੱਲ ਆਖ ਕੇ ਟ੍ਰੈਵਲ ਏਜੰਟਾਂ ਨੇ ਉਸ ਕੋਲੋਂ 11 ਲੱਖ 60 ਹਜ਼ਾਰ ਰੁਪਏ ਦੀ ਨਕਦੀ ਹਾਸਲ ਕਰ ਲਈ। ਧੋਖਾਧੜੀ ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ ਪਿੰਡ ਲੋਹਾਰਾ ਦੇ ਰਹਿਣ ਵਾਲੇ ਕਰਨਜੀਤ ਸਿੰਘ ਦੇ ਬਿਆਨ ਉੱਪਰ ਗੁਰੂ ਰਾਮਦਾਸ ਮਾਰਕੀਟ ਕਪੂਰਥਲਾ ਰੋਡ ਜਲੰਧਰ ਦੇ ਰਹਿਣ ਵਾਲੇ ਟ੍ਰੈਵਲ ਏਜੰਟ ਅਮਨਜੋਤ ਸਿੰਘ ,ਗੁਰਮੀਤ ਸਿੰਘ ਰਾਜਪਾਲ ਅਤੇ ਚੈਰੀ ਰਾਜਪਾਲ ਦੇ ਖ਼ਿਲਾਫ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਇਮੀਗ੍ਰੇਸ਼ਨ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੰਦਿਆਂ ਕਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਕੈਨੇਡਾ ਭੇਜਣਾ ਸੀ। ਸਾਰੇ ਮੁਲਜ਼ਮਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਬੜੀ ਆਸਾਨੀ ਨਾਲ ਕੈਨੇਡਾ ਭੇਜ ਦੇਣ ਦੀ ਗੱਲ ਆਖੀ। ਵਿਦੇਸ਼ ਭੇਜਣ ਦੀ ਲਈ ਉਨ੍ਹਾਂ ਨੇ ਕਰਨਜੀਤ ਕੋਲੋਂ 11 ਲੱਖ 60 ਹਜ਼ਾਰ ਰੁਪਏ ਹਾਸਲ ਕਰ ਲਈ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਉਨ੍ਹਾਂ ਨੇ ਲੜਕੇ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

Facebook Comments

Trending