ਪੰਜਾਬੀ

ਸਰਕਾਰ ਬਣਨ ‘ਤੇ ਟਰਾਂਸਪੋਰਟਰਾਂ ਦੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕੀਤੇ ਜਾਣਗੇ – ਲੱਖਾ

Published

on

ਦੋਰਾਹਾ (ਲੁਧਿਆਣਾ ) :   ਵਿਧਾਨ ਸਭਾ ਹਲਕਾ ਪਾਇਲ ਤੋਂ ਕਾਂਗਰਸ ਦੇ ਉਮੀਦਵਾਰ ਲਖਵੀਰ ਸਿੰਘ ਲੱਖਾ ਨੇ ਸਥਾਨਕ ਟਰੱਕ ਯੂਨੀਅਨ ਅਤੇ ਟੈਂਪੂ ਯੂਨੀਅਨ ਦੇ ਨੁਮਾਇੰਦੇ, ਮਾਲਕ ਅਤੇ ਚਾਲਕਾਂ ਨਾਲ ਵੱਖ-ਵੱਖ ਮੀਟਿੰਗ ਕੀਤੀ। ਸੰਬੋਧਨ ਕਰਦੇ ਹੋਏ ਸ. ਲੱਖਾ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਅਤੇ ਦੇਸ਼ ਨੂੰ ਬਚਾਉਣ ਲਈ ਯਤਨਸ਼ੀਲ ਹੈ ਪਰ ਦੂਜੇ ਪਾਸੇ ਸਿਆਸੀ ਪਾਰਟੀਆਂ ਆਪਣੀ ਹੋਂਦ ਨੂੰ ਬਚਾਉਣ ਲਈ ਲੜ ਰਹੀਆਂ ਹਨ।

ਦੇਸ਼ ਅਤੇ ਲੋਕਾਂ ਨਾਲ ਜੁੜੀ ਹੋਈ ਦੇਸ਼ ਦੀ ਸਭ ਤੋਂ ਪੁਰਾਣੀ ਕਾਂਗਰਸ ਪਾਰਟੀ ਹਰ ਵਰਗ ਲਈ ਚਿੰਤਤ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਯੂਨੀਅਨਾਂ ਦੀ ਮੁੜ ਸਥਾਪਤੀ ਕਰਕੇ ਟਰਾਂਸਪੋਰਟ ਸਨਅਤ ਨੂੰ ਪੈਰਾਂ ਸਿਰ ਕੀਤਾ ਹੈ ਤੇ ਪੰਜਾਬ ਵਿਚ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਉਪਰੰਤ ਟਰਾਂਸਪੋਰਟਰਾਂ ਦੇ ਰਹਿੰਦੇ ਮਸਲੇ ਪਹਿਲ ਦੇ ਆਧਾਰ ‘ਤੇ ਹੱਲ ਕੀਤੇ ਜਾਣਗੇ।

ਟਰੱਕ ਯੂਨੀਅਨ ਪ੍ਰਧਾਨ ਕਾਲਾ ਘੁਡਾਣੀ ਅਤੇ ਪ੍ਰਧਾਨ ਟੈਂਪੂ ਯੂਨੀਅਨ ਦਰਸ਼ਨ ਲਾਲੀ ਰਾਮਪੁਰ ਅਤੇ ਸਹਿਕਰਮੀਆਂ ਨੇ ਉਮੀਦਵਾਰ ਲਖਵੀਰ ਸਿੰਘ ਲੱਖਾ ਨੂੰ ਚੋਣ ਵਿਚ ਹਰ ਤਰ੍ਹਾਂ ਦੀ ਸਹਾਇਤਾ ਦੇ ਕੇ ਚੋਣ ਜਿਤਾਉਣ ਦਾ ਵਿਸ਼ਵਾਸ ਦਿਵਾਇਆ।

Facebook Comments

Trending

Copyright © 2020 Ludhiana Live Media - All Rights Reserved.