ਖੇਤੀਬਾੜੀ
ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਤਹਿਤ ਕਰਵਾਇਆ ਟ੍ਰੇਨਿੰਗ ਸੈਮੀਨਾਰ
Published
3 years agoon

ਲੁਧਿਆਣਾ : ਡਾਇਰੈਕਟਰ ਬਾਗਬਾਨੀ ਪੰਜਾਬ-ਕਮ-ਸਟੇਟ ਨੋਡਲ ਅਫਸਰ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸ੍ਰੀਮਤੀ ਸ਼ੈਲਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਡਾ: ਨਰਿੰਦਰ ਪਾਲ ਕਲਸੀ ਦੀ ਅਗਵਾਈ ਹੇਠ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਤਹਿਤ ਆਤਮਾ ਦੇ ਸਹਿਯੋਗ ਨਾਲ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਬੰਧੀ ਟ੍ਰੇਨਿੰਗ ਸੈਮੀਨਾਰ, ਗੁਰੂ ਅੰਗਦ ਦੇਵ ਵੈਟਰਨਰੀ ਯੁਨੀਵਰਸਿਟੀ, ਲੁਧਿਆਣਾ ਵਿੱਚ ਕੀਤਾ ਗਿਆ।
ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਡਾ: ਨਰਿੰਦਰ ਪਾਲ ਕਲਸੀ ਵੱਲੋਂ ਆਏ ਹੋਏ ਪਤਵੰਤਿਆਂ ਨੂੰ “ਜੀ ਆਇਆਂ ਆਖਦਿਆਂ” ਇਸ ਸਕੀਮ ਦੀ ਪੂਰਨ ਜਾਣਕਾਰੀ ਲੈਣ ਉਪਰੰਤ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪ੍ਰੇਰਿਤ ਕੀਤਾ ਗਿਆ। ਇਸ ਟ੍ਰੇਨਿੰਗ ਸੈਮੀਨਾਰ ਵਿੱਚ ਖੇਤੀਬਾੜੀ, ਜਿਲ੍ਹਾ ਭੂਮੀ ਰੱਖਿਆ, ਪਸ਼ੂ ਪਾਲਣ, ਮੱਛੀ ਪਾਲਣ ਵਿਭਾਗ, ਜਿਲ੍ਹਾ ਮੰਡੀ ਅਫਸਰ, ਪੰਜਾਬ ਐਗਰੋ ਕਾਰਪੋਰੇਸ਼ਨ, ਜੀ.ਐਮ.ਨਬਾਰਡ, ਲੀਡ ਜਿਲ੍ਹਾ ਬੈਂਕ ਮੈਨੇਜਰ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਸੈਮੀਨਾਰ ਵਿੱਚ ਰਵਜੀਤ ਕੌਰ ਟੀਮ ਲੀਡਰ, ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਵੱਲੋਂ ਹਾਜ਼ਰ ਕੋਲਡ ਸਟੋਰ ਮਾਲਕਾਂ, ਅਗਾਂਹਵਧੂ ਬਾਗਬਾਨਾਂ, ਮੱਧੂ ਮੱਖੀ ਪਾਲਕਾਂ, ਪੌਲੀ ਹਾਊਸ ਵਿੱਚ ਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਵਿਸਥਾਰ ਸਹਿਤ ਸਕੀਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਨਵੇਂ ਯੁਨਿਟ ਲਗਾਉਣ ਲਈ ਦੋ ਕਰੋੜ ਤੱਕ ਦੇ ਬੈਂਕ ਲੋਨ ਤੇ 3% ਵਿਆਜ ਦੀ ਛੋਟ ਜੋ 7 ਸਾਲਾਂ ਲਈ ਬਿਨਾਂ ਕਿਸੇ ਵਾਧੂ ਬੈਂਕ ਗਰੰਟੀ ਦੀ ਲੋੜ ਤੋਂ ਉਪਲਬੱਧ ਹਨ।
ਅਖੀਰ ਵਿੱਚ ਸਹਾਇਕ ਡਾਇਰੈਕਟਰ ਬਾਗਬਾਨੀ ਡਾ: ਗੁਰਜੀਤ ਸਿੰਘ ਬੱਲ ਵੱਲੋਂ ਵਿਭਾਗ ਦੀਆਂ ਚਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਅਤੇ ਹਾਜ਼ਰ ਪਤਵੰਤਿਆਂ ਨੂੰ ਐਗਰੀਕਲਚਰ ਇੰਨਫਰਾਸਟਰੱਕਚਰ ਫੰਡ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਕੇ ਜਿਲ੍ਹੇ ਦੇ ਬਾਗਬਾਨੀ ਨਾਲ ਜੁੜੇ ਕਿਸਾਨਾਂ ਦਾ ਆਰਥਿਕ ਪੱਧਰ ਉਪਰ ਚੁੱਕਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਲਈ ਅਪੀਲ ਕੀਤੀ।
You may like
-
ਕਿਸਾਨਾਂ ਦੀ ਆਰਥਿਕ ਮਜ਼ਬੂਤੀ ਲਈ ਰਾਜ ਪੱਧਰੀ ਖਰੀਦਦਾਰ-ਵਿਕਰੇਤਾ ਮੀਟਿੰਗ ਆਯੋਜਿਤ
-
ਜੈਵਿਕ ਅਤੇ ਕੁਦਰਤੀ ਖੇਤੀ ਬਾਰੇ ਪਸਾਰ ਮਾਹਿਰਾਂ ਦੀ ਕਰਵਾਈ ਗਈ ਦੋ ਰੋਜ਼ਾ ਗੋਸ਼ਟੀ
-
ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਲਈ ਸਮਾਰਟ ਸੀਡਰ ਬਾਰੇ ਕਰਵਾਇਆ ਜਾਣੂ
-
ਸਹਿਕਾਰੀ ਖੇਤੀ ਵਿਕਾਸ ਬੈਂਕ ਦੇ ਕਰਜਿਆਂ ਨੁੂੰ ਸੇਟਲਮੈਂਟ ਸਕੀਮ ਅਧੀਨ ਲਿਆਂਦਾ ਜਾਵੇ – ਚੇਅਰਮੈਨ ਹੁੰਦਲ ਹਵਾਸ
-
ਨਬਾਰਡ ਨੇ ‘ਤਰ-ਵੱਤਰ ਵਿਧੀ’ ਨੂੰ ਉਤਸ਼ਾਹਿਤ ਕਰਨ ਲਈ ਸਿਖਲਾਈ ਪ੍ਰੋਗਰਾਮ ਕਰਵਾਏ
-
15 ਜੁਲਾਈ ਤੋਂ ਸਰਕਾਰੀ ਸਕੂਲਾਂ ਅਤੇ ਸਾਂਝੀਆਂ ਥਾਵਾਂ ਤੇ ਫਲ੍ਹਦਾਰ ਬੂਟਿਆਂ ਨੂੰ ਲਗਾਉਣ ਦੀ ਮੁਹਿੰਮ ਦਾ ਹੋਵੇਗਾ ਆਗਾਜ਼