Connect with us

ਪੰਜਾਬੀ

 ਜੈਵਿਕ ਅਤੇ ਕੁਦਰਤੀ ਖੇਤੀ ਬਾਰੇ ਪਸਾਰ ਮਾਹਿਰਾਂ ਦੀ ਕਰਵਾਈ ਗਈ ਦੋ ਰੋਜ਼ਾ ਗੋਸ਼ਟੀ 

Published

on

A two-day conference of extension experts on organic and natural farming

ਲੁਧਿਆਣਾ : ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਨੇ ਬੀਤੇ ਦਿਨੀਂ ਜੈਵਿਕ ਖੇਤੀ ਸਕੂਲ ਦੇ ਸਹਿਯੋਗ ਨਾਲ ਪਸਾਰ ਅਧਿਕਾਰੀਆਂ ਅਤੇ ਸਟਾਫ ਲਈ ਦੋ ਰੋਜ਼ਾ ਵਿਸ਼ੇਸ਼ ਸਿਖਲਾਈ ਗੋਸ਼ਟੀ ਦਾ ਆਯੋਜਨ ਕੀਤਾ | ਇਸ ਦੋ ਰੋਜ਼ਾ ਸਿਖਲਾਈ ਗੋਸ਼ਟੀ ਦਾ ਮੰਤਵ ਰਾਜ ਵਿੱਚ ਜੈਵਿਕ ਅਤੇ ਕੁਦਰਤੀ ਖੇਤੀ ਨੂੰ ਹੁਲਾਰਾ ਦੇਣਾ ਅਤੇ ਇਸ ਖੇਤੀ ਵਿਧੀ ਲਈ ਮਾਹੌਲ ਪੈਦਾ ਕਰਨਾ ਸੀ | ਵੱਖ-ਵੱਖ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਦੇ 20 ਦੇ ਕਰੀਬ ਮਾਹਿਰ ਇਸ ਵਿੱਚ ਸ਼ਾਮਿਲ ਹੋਏ |

ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜੈਵਿਕ ਅਤੇ ਕੁਦਰਤੀ ਖੇਤੀ ਦਾ ਮਾਹੌਲ ਬਣਿਆ ਹੈ | ਇਹ ਨਾ ਸਿਰਫ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਢੁੱਕਵਾਂ ਤਰੀਕਾ ਹੈ ਬਲਕਿ ਇਸ ਨਾਲ ਰਸਾਇਣ ਮੁਕਤ ਪੋਸ਼ਕ ਭੋਜਨ ਪਦਾਰਥਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ | ਉਹਨਾਂ ਕਿਹਾ ਕਿ ਪੰਜਾਬ ਵਿੱਚ ਕੁਝ ਕਿਸਾਨ ਇਸ ਖੇਤੀ ਨਾਲ ਜੁੜੇ ਹੋਏ ਹਨ ਜਿਨ੍ਹਾਂ ਨੇ ਆਪਣੀਆਂ ਜਿਣਸਾਂ ਨੂੰ ਜੈਵਿਕ ਤਰੀਕਿਆਂ ਨਾਲ ਪੈਦਾ ਕਰਕੇ ਵਧੇਰੇ ਕੀਮਤ ਤੇ ਵੇਚਿਆ ਹੈ |

ਗਾਜ਼ੀਆਬਾਦ ਕੇਂਦਰ ਦੇ ਨਿਰਦੇਸ਼ਕ ਡਾ. ਗਗਨੇਸ਼ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਮੌਜੂਦਾ ਸਰਕਾਰ ਕੁਦਰਤੀ ਅਤੇ ਜੈਵਿਕ ਖੇਤੀ ਨੂੰ ਭਾਰਤ ਵਿੱਚ ਲਾਗੂ ਕਰਨ ਲਈ ਕਈ ਯੋਜਨਾਵਾਂ ਨੂੰ ਉਤਸ਼ਾਹਿਤ ਕਰ ਰਹੀ ਹੈ . ਸਿਫਟ ਦੇ ਸੀਨੀਅਰ ਵਿਗਿਆਨੀ ਡਾ. ਰਾਹੁਲ ਕੁਮਾਰ ਨੇ ਜੈਵਿਕ ਖੇਤੀ ਰਾਹੀਂ ਮਿਆਰੀ ਉਤਪਾਦਨ ਦੇ ਧਨ ਸਾਂਝੇ ਕੀਤੇ | ਸਿਫਟ ਦੇ ਮਾਹਿਰ ਡਾ. ਰੰਜੀਤ ਨੇ ਵਢਾਈ ਉਪਰੰਤ ਜਿਣਸਾਂ ਦੀ ਸਾਂਭ-ਸੰਭਾਲ ਬਾਰੇ ਗੱਲ ਕੀਤੀ | ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੰਡੇ |

Facebook Comments

Trending