ਪੰਜਾਬ ਨਿਊਜ਼

ਪਸ਼ੂਆਂ ‘ਚ ਲੰਗੜੇਪਨ ਤੋਂ ਬਚਾਅ ਤੇ ਇਲਾਜ ਬਾਰੇ ਵੈਟਰਨਰੀ ਯੂਨੀਵਰਸਿਟੀ ਨੇ ਦਿੱਤੀ ਸਿਖਲਾਈ

Published

on

ਲੁਧਿਆਣਾ : ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਲੋਂ ਪਸ਼ੂ ਪਾਲਨ ਵਿਭਾਗ ਪੰਜਾਬ ਦੇ ਵੈਟਰਨਰੀ ਅਫ਼ਸਰਾਂ ਲਈ ਡੇਅਰੀ ਪਸ਼ੂਆਂ ਵਿਚ ਲੰਗੜਾਪਨ- ਕਾਰਨ ਅਤੇ ਇਲਾਜ਼ ਵਿਸ਼ੇ ‘ਤੇ ਇਕ ਦਿਨਾ ਕਾਰਜਸ਼ਾਲਾ ਕਰਵਾਈ ਗਈ। ਤਕਨੀਕੀ ਸੈਸ਼ਨ ਦੀ ਸ਼ੁਰੂਆਤ ਡਾ. ਦੇਵੇਂਦਰ ਪਾਠਕ ਵਲੋਂ ”ਗਾਂ ਪ੍ਰਜਾਤੀ ਦੇ ਪਸ਼ੂਆਂ ਦੇ ਖੁਰਾਂ ਦੀ ਰਚਨਾ ਅਤੇ ਕਾਰਜਸ਼ੀਲਤਾ” ਵਿਸ਼ੇ ‘ਤੇ ਭਾਸ਼ਣ ਨਾਲ ਹੋਈ।

ਉਨ੍ਹਾਂ ਨੇ ਖੁਰਾਂ ਦੀ ਬਣਤਰ ਬਾਰੇ ਦੱਸਿਆ ਅਤੇ ਲੰਗੜਾਪਨ ਕਰਨ ਵਾਲੇ ਕਾਰਕਾਂ ਦੀ ਚਰਚਾ ਕੀਤੀ। ਉਨ੍ਹਾਂ ਨੇ ਪਸ਼ੂਆਂ ਦੀ ਸਿਹਤ ਅਤੇ ਭਲਾਈ ਲਈ ਖੁਰ ਦੀ ਬੁਨਿਆਦੀ ਸੰਰਚਨਾ ਨੂੰ ਬਣਾਈ ਰੱਖਣ ਦੀ ਮਹੱਤਤਾ ਬਾਰੇ ਦੱਸਿਆ। ਡਾ. ਸਵਰਨ ਸਿੰਘ ਰੰਧਾਵਾ ਨਿਰਦੇਸ਼ਕ ਕਲੀਨਿਕ ਨੇ ਡੇਅਰੀ ਪਸ਼ੂਆਂ ਵਿਚ ਗ਼ਲਤ ਖ਼ੁਰਾਕ ਪ੍ਰਬੰਧਨ ਲੰਗੜੇਪਨ ਦੇ ਸਭ ਤੋਂ ਵੱਡੇ ਕਾਰਨਾਂ ਵਿਚੋਂ ਇਕ ਹੈ। ਡੇਅਰੀ ਪਸ਼ੂਆਂ ਦੀ ਖ਼ੁਰਾਕ ਦੀ ਯੋਜਨਾ ਪਸ਼ੂ ਦੇ ਉਤਪਾਦਨ ਅਨੁਸਾਰ ਬਣਾਉਣਾ ਬਹੁਤ ਮਹੱਤਵਪੂਰਨ ਹੈ।

| ਉਪ-ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਦੀ ਘਾਟ ਕਾਰਨ ਡੇਅਰੀ ਕਿਸਾਨਾਂ ਵਲੋਂ ਲੰਗੜੇਪਣ ਨੂੰ ਅਕਸਰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਜਾਂਚ ਅਤੇ ਇਲਾਜ਼ ਵਿਚ ਦੇਰੀ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਡਾਕਟਰਾਂ ਨੂੰ ਲੰਗੜੇਪਨ ਦੀ ਛੇਤੀ ਜਾਂਚ ਅਤੇ ਇਸ ਦੇ ਖ਼ਾਤਮੇ ਲਈ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ ਪਸ਼ੂ ਪਾਲਨ ਨਾਲ ਸਬੰਧਿਤ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।

Facebook Comments

Trending

Copyright © 2020 Ludhiana Live Media - All Rights Reserved.