Connect with us

ਪੰਜਾਬੀ

ਪੀ ਏ ਯੂ ਜੈਵਿਕ ਖੇਤੀ ਕਿਸਾਨ ਕਲੱਬ ਦਾ ਲਗਾਇਆ ਸਿਖਲਾਈ ਕੈਂਪ

Published

on

Training camp organized by PAU organic farming farmers club
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਪੀ ਏ ਯੂ ਜੈਵਿਕ ਖੇਤੀ ਕਿਸਾਨ ਕਲੱਬ ਦਾ ਇੱਕ ਰੋਜ਼ਾ ਸਿਖਲਾਈ ਕੈਂਪ ਲਗਾਇਆ ਗਿਆ। ਇਸ ਵਿੱਚ 70 ਦੇ ਕਰੀਬ ਮੈਂਬਰਾਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦੇ ਨਿਰਦੇਸ਼ਕ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਅਤੇ ਡਾ.ਚਰਨਜੀਤ ਸਿੰਘ ਔਲਖ ਅਤੇ ਇਸ ਪ੍ਰੋਗਰਾਮ ਦੇ ਕੁੁਆਡਿਨੇਟਰ ਡਾ. ਲਵਲੀਸ਼ ਗਰਗ ਰਹੇ।
ਕੈਂਪ ਦੀ ਸ਼ੁਰੂਆਤ ਡਾ. ਕੁਲਦੀਪ ਸਿੰਘ ਨੇ ਕਿਸਾਨਾਂ ਦਾ ਰਸਮੀ ਸਵਾਗਤ ਕਰਕੇ ਅਤੇ ਕਲੱਬ ਦੀਆਂ ਗਤੀਵਿਧੀਆਂ ਜਾਣ ਕੇ ਕੀਤੀ। ਇਸ ਤੋਂ ਬਾਅਦ ਸਕੂਲ ਆਫ ਆਰਗੈਨਿਕ ਫਾਰਮਿੰਗ ਤੋਂ ਡਾ. ਮਨੀਸ਼ਾ ਠਾਕੁਰ ਨੇ ਕਿਸਾਨਾਂ ਨੂੰ ਗਰਮੀਆਂ ਦੀਆਂ ਸਬਜ਼ੀਆਂ ਦੀ ਸਫ਼ਲ ਕਾਸਤ ਬਾਰੇ ਦੱਸਿਆ।ਇਸ ਤੋਂ ਬਾਅਦ ਸਕੂਲ ਆਫ ਆਰਗੈਨਿਕ ਫਾਰਮਿੰਗ ਤੋਂ ਡਾ. ਅਮਨਦੀਪ ਸਿੰਘ ਸਿੱਧੂ ਨੇ ਦਾਲਾਂ ਦੀ ਕਾਸ਼ਤ ਬਾਰੇ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ।
ਫ਼ਲ ਵਿਗਿਆਨ ਵਿਭਾਗ ਤੋਂ  ਡਾ. ਗੁਤੇਗ ਸਿੰਘ ਨੇ ਪੱਤਝੜੀ ਰੁੱਖਾਂ ਅਤੇ ਉਹਨਾਂ ਦੀ ਛਟਾਈ ਕਰਨ ਬਾਰੇ ਦੱਸਿਆ।ਫਿਰ ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਨੇ ਆਪਣੇ ਤਜਰਬੇ ਸਾਰਿਆਂ ਨਾਲ ਸਾਂਝੇ ਕੀਤੇ। ਇਸ ਮੌਕੇ  ਵਿਸ਼ੇਸ਼ ਤੌਰ ਤੇ ਨੀਦਰਲੈਂਡ ਤੋਂ ਆਏ ਕਿਸਾਨ ਯੈਨ ਵੈਨ ਲੀਵਨ ਨੇ ਕਿਸਾਨਾਂ ਨਾਲ ਆਪਣੀਆਂ ਜਾਣਕਾਰੀਆਂ ਸਾਂਝੀਆਂ ਕੀਤੀਆ। ਅੰਤ ਵਿੱਚ ਸ਼੍ਰੀ ਅਮਨਦੀਪ ਸਿੰਘ ਚੀਮਾ ਨੇ ਸਾਰੇ ਆਏ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ।

Facebook Comments

Trending