Connect with us

ਪੰਜਾਬ ਨਿਊਜ਼

ਪੀ.ਏ.ਯੂ. ਵਿੱਚ ਕਰਵਾਇਆ ਸਿਹਤ ਚੇਤਨਾ ਸੰਬੰਧੀ ਸਮਾਗਮ

Published

on

PAU Health awareness event organized in
ਲੁਧਿਆਣਾ :  ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਇੰਗਲੈਂਡ ਤੋਂ  ਕੈਂਸਰ ਕੇਅਰ ਸੰਸਥਾ ਦੇ ਗਲੋਬਲ ਅੰਬੈਸਡਰ ਡਾ. ਕੁਲਵੰਤ ਸਿੰਘ ਧਾਲੀਵਾਲ ਮੁੱਖ ਬੁਲਾਰੇ ਵਜੋਂ ਪਹੁੰਚੇ ਅਤੇ ਸਮਾਗਮ ਦੀ ਪ੍ਰਧਾਨਗੀ  ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਕੀਤੀ  ਜਦੋਂ ਕਿ ਉਘੇ ਚਿੰਤਕ ਲੇਖਕ ਸਾਬਕਾ ਆਈ.ਪੀ.ਐਸ.  ਗੁਰਪ੍ਰੀਤ ਸਿੰਘ ਤੂਰ ਵਿਸ਼ੇਸ਼ ਮਹਿਮਾਨ ਦੇ  ਤੌਰ ’ਤੇ ਸ਼ਾਮਲ ਹੋਏ |
ਡਾ. ਕੁਲਵੰਤ ਸਿੰਘ ਧਾਲੀਵਾਲ ਨੇ ਯੁਨਾਈਟਡ ਨੇਸ਼ਨ ਆਰਗੇਨਾਈਜੇਸ਼ਨ (ਯੂ.ਐਨ.ਓ.) ਦਾ ਸੁਨੇਹਾ ਦਿੰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਕੈਂਸਰ ਵਰਗੇ ਭਿਆਨਕ ਰੋਗਾਂ ਬਾਰੇ ਜਾਗਰੁਕ ਹੋਣਾ ਅਤੀ ਜ਼ਰੂਰੀ ਹੈ| ਉਹਨਾਂ ਸਾਰਿਆਂ ਨੂੰ ਕੁਦਰਤੀ ਭੋਜਨ ਖਾਣ ਲਈ ਪ੍ਰੇਰਿਆ ਅਤੇ ਇਹਨਾਂ ਬਿਮਾਰੀਆਂ ਦੇ ਇਲਾਜ ਸਬੰਧੀ ਵੀ ਵਿਚਾਰ ਸਾਂਝੇ ਕੀਤੇ| ਡਾ ਧਾਲੀਵਾਲ ਨੇ ਸਾਡੇ ਗਲਤ ਖਾਣ ਪੀਣ ਅਤੇ ਜਿੰਦਗੀ ਦੇ ਜਿਉਣ ਦੇ ਗਲਤ ਤਰੀਕਿਆਂ ਨੂੰ ਇਹਨਾਂ ਬਿਮਾਰੀਆਂ ਲਈ ਜ਼ਿੰਮੇਵਾਰ ਦੱਸਿਆ|
ਵਿਸ਼ੇਸ ਮਹਿਮਾਨ ਗੁਰਪ੍ਰੀਤ ਸਿੰਘ ਤੂਰ ਨੇ ਸਾਦੇ ਜੀਵਨ ਅਤੇ ਸਾਦੇ ਖਾਣ ਪੀਣ ਨੂੰ ਜ਼ਿੰਦਗੀ ਚ’ ਸ਼ਾਮਲ ਕਰਨ ਲਈ ਜ਼ੋਰ ਦਿੱਤਾ ਤਾਂ ਕਿ ਭਿਆਨਕ ਬਿਮਾਰੀਆਂ ਤੋਂ ਬਚਿਆ  ਜਾ ਸਕੇ| ਡਾ. ਨਿਰਮਲ ਜੌੜਾ ਨੇ ਕਿਹਾ ਕਿ ਮਨ ਅਤੇ ਤਨ ਦਾ ਤੰਦਰੁਸਤ ਰਹਿਣਾ ਬਹੁਤ ਜ਼ਰੂਰੀ ਹੈ | ਡਾ. ਨਿਰਮਲ ਜੌੜਾ ਨੇ ਵਿਦਿਆਰਥੀਆਂ ਨੂੰ ਫਾਸਟ ਫੂਡ  ਨਾਲੋਂ ਵਿਰਾਸਤੀ ਅਤੇ ਸਿਹਤਮੰਦ  ਖਾਣਿਆਂ ਵੱਲ ਰੁਚਤ ਹੋਣ ਲਈ ਪ੍ਰੇਰਿਆ |
ਸਵਾਗਤੀ ਸ਼ਬਦਾਂ ਦੌਰਾਨ ਕੋਆਰਡੀਨੇਟਰ ਕਲਚਰਲ ਐਕਟੀਵਿਟੀਜ਼ ਡਾ. ਜਸਵਿੰਦਰ ਕੌਰ ਬਰਾੜ ਨੇ ਕਿਹਾ ਕਿ ਨੌਜਵਾਨ ਪੀੜੀ ਦਾ ਸਿਹਤ ਪ੍ਰਤੀ ਸੁਚੇਤ ਹੋਣਾ ਸਮੇਂ ਦੀ ਵੱਡੀ ਲੋੜ ਹੈ | ਡਾ ਬਰਾੜ ਨੇ ਦਸਿਆ ਕਿ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਸਮੇਂ ਸਮੇਂ ਅਜਿਹੇ ਸਮਾਗਮਾਂ ਰਾਹੀਂ ਵਿਦਿਆਰਥੀਆਂ ਨੂੰ ਵੱਖ ਵੱਖ ਪਹਿਲੂਆਂ ਤੋਂ ਜਾਗਰੂਕ ਕਰਨ ਲਈ ਯਤਨਸ਼ੀਲ ਹੈ |

Facebook Comments

Trending