ਪੰਜਾਬ ਨਿਊਜ਼
ਟਮਾਟਰ ਦੀਆਂ ਕੀਮਤਾਂ ਨੇ ਲਗਾਈ ਵੱਡੀ ਛਲਾਂਗ, ਆਸਮਾਨ ਛੂਹਣ ਲੱਗੇ ਸਬਜ਼ੀਆਂ ਦੇ ਰੇਟ
Published
2 years agoon

ਲੁਧਿਆਣਾ : ਟਮਾਟਰ ਦੀਆਂ ਕੀਮਤਾਂ ਨੇ ਕੁਝ ਹੀ ਦਿਨਾਂ ਵਿਚ 80 ਤੋਂ 100 ਰੁ. ਪ੍ਰਤੀ ਕਿਲੋ ਦਾ ਅੰਕੜਾ ਪਾਰ ਕਰ ਲਿਆ ਹੈ, ਜੋ ਆਪਣੇ ਆਪ ’ਚ ਰਿਕਾਰਡ ਤੋੜ ਤੇਜ਼ੀ ਦੱਸੀ ਜਾ ਰਹੀ ਹੈ। ਜ਼ਿਆਦਾਤਰ ਸਬਜ਼ੀਆਂ ਦੀਆਂ ਕੀਮਤਾਂ ਅਾਸਮਾਨ ਛੂਹਣ ਲੱਗੀਆਂ ਹਨ। ਟਮਾਟਰ, ਅਦਰਕ, ਗੋਭੀ, ਅਰਬੀ, ਪਿਆਜ਼, ਆਲੂ, ਨਿੰਬੂ ਅਤੇ ਧਨੀਆ ਆਦਿ ਦੀਆਂ ਕੀਮਤਾਂ ’ਚ ਅਚਾਨਕ ਆਈ ਤੇਜ਼ੀ ਕਾਰਨ ਸਬਜ਼ੀਆਂ ਖਰੀਦਣਾ ਹੁਣ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦਾ ਜਾ ਰਿਹਾ ਹੈ।
ਸਬਜ਼ੀਆਂ ਖਾਸ ਕਰ ਕੇ ਟਮਾਟਰ ਦੀਆਂ ਕੀਮਤਾਂ ’ਚ ਆਈ ਭਾਰੀ ਤੇਜ਼ੀ ਦਾ ਕਾਰਨ ਬੀਤੇ ਦਿਨੀਂ ਪਹਾੜੀ ਇਲਾਕਿਆਂ ’ਚ ਹੋਈ ਬਰਫਬਾਰੀ, ਬਾਰਿਸ਼ ਅਤੇ ਗੜੇਮਾਰੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਟਮਾਟਰ ਦੀ ਜ਼ਿਆਦਾਤਰ ਫਸਲ ਹਿਮਾਚਲ ਪ੍ਰਦੇਸ਼ ਦੇ ਸੋਲਨ, ਸ਼ਿਮਲਾ, ਨਾਲਾਗੜ੍ਹ, ਬੱਧੀ ਇਲਾਕਿਆਂ ਤੋਂ ਪੰਜਾਬ ਭਰ ਦੀਆਂ ਸਬਜ਼ੀ ਮੰਡੀਆਂ ’ਚ ਪੁੱਜਦੀ ਹੈ ਪਰ ਬੀਤੇ ਦਿਨੀਂ ਹਿਮਾਚਲ ’ਚ ਹੋਈ ਭਾਰੀ ਬਾਰਿਸ਼ ਅਤੇ ਬਰਫਬਾਰੀ ਕਾਰਨ ਮਾਲ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ।
ਇਸ ਦੌਰਾਨ ਜਿਨ੍ਹਾਂ ਜਿਮੀਂਦਾਰਾਂ ਨੇ ਸੂਝ-ਬੂਝ ਦਾ ਸਬੂਤ ਦਿੰਦੇ ਹੋਏ ਆਪਣਾ ਮਾਲ ਸੁਰੱਖਿਅਤ ਬਚਾ ਲਿਆ, ਉਹ ਹੁਣ ਮਾਲ ਨੂੰ ਬਾਜ਼ਾਰ ’ਚ ਮੂੰਹ ਮੰਗੀਆਂ ਕੀਮਤਾਂ ’ਤੇ ਵੇਚ ਰਹੇ ਹਨ।ਉਨ੍ਹਾਂ ਦੱਸਿਆ ਕਿ ਟਮਾਟਰ ਦੀ ਲੋਕਲ ਫਸਲ ਦਾ ਸੀਜ਼ਨ ਹੁਣ ਖਤਮ ਹੋ ਚੁੱਕਾ ਹੈ, ਜਦੋਂਕਿ ਮੱਧ ਪ੍ਰਦੇਸ਼ ਰਾਜ ਤੋਂ ਆਉਣ ਵਾਲੀ ਟਮਾਟਰ ਦੀ ਫਸਲ ਦਿੱਲੀ ਦੀ ਮੰਡੀ ਵਿਚ ਹੀ ਵਿਕ ਰਹੀ ਹੈ। ਟਮਾਟਰ ਦੀਆ ਕੀਮਤਾਂ ਵਿਚ ਰਾਤੋ ਰਾਤ ਹੋਏ ਭਾਰੀ ਵਾਧੇ ਦੇ ਪਿੱਤੇ ਮੁਨਾਫਾ ਅਤੇ ਜਮ੍ਹਾਖੋਰਾਂ ਦਾ ਵੱਡਾ ਹੱਥ ਹੈ।
ਜ਼ਿਲਾ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦਿੰਦੇ ਹੋਏ ਜਮ੍ਹਾਖੋਰਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ । ਸਰਕਾਰ ਨੂੰ ਲਗਾਤਾਰ ਅੱਗ ਉਗਲਦੀ ਇਸ ਮਹਿੰਗਾਈ ’ਤੇ ਕਾਬੂ ਪਾਉਣ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ। ਆਮ ਤੌਰ ’ਤੇ ਹੋਲਸੇਲ ਸਬਜ਼ੀ ਮੰਡੀ, ਲੁਧਿਆਣਾ ਤੋਂ ਗਲੀਆ ਤੱਕ ਦਾ ਸਫਰ ਤੈਅ ਕਰਦੇ ਹੀ ਸਬਜ਼ੀਆਂ ਫਲ ਫਰੂਟ ਦੀਆਂ ਕੀਮਤਾਂ ਕਈ ਗੁਣਾ ਵੱਧ ਜਾਂਦੀਆਂ ਹਨ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਰੋਜਾਨਾ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਦੀ ਹੋਲਸੇਲ ਲਿਸਟ ਜਾੀਰ ਕਰੇ ਤਾਂਕਿ ਆਮ ਜਨਤਾ ‘ਤੇ ਮਹਿੰਗਾਈ ਦਾ ਵਾਧੂ ਬੋਝ ਨਾ ਪਵੇ।
You may like
-
ਨੁਕਸਾਨ ਦੀ ਪੂਰਤੀ ਲਈ ਸਰਕਾਰ ਲੋਕਾਂ ਨਾਲ ਖੜ੍ਹੇਗੀ- CM ਮਾਨ
-
ਧੁੱਸੀ ਬੰਨ੍ਹ 2 ਥਾਵਾਂ ਤੋਂ ਟੁੱਟਿਆ, ਗਿੱਦੜਪਿੰਡੀ ‘ਚ ਭਰਿਆ ਪਾਣੀ, ਚਿੰਤਾਜਨਕ ਬਣੇ ਹਾਲਾਤ
-
ਪੰਜਾਬ ਵਿਚ ਭਾਰੀ ਮੀਂਹ ਕਾਰਨ ਵਿਗੜਣ ਲੱਗੇ ਹਾਲਾਤ, ਇਨ੍ਹਾਂ ਇਲਾਕਿਆਂ ਵਿਚ ਰੈੱਡ ਅਲਰਟ ਜਾਰੀ
-
ਭਾਖੜਾ ਤੋਂ ਛੱਡਿਆ 26480 ਕਿਊਸਿਕ ਵਾਧੂ ਪਾਣੀ, ਆਸ-ਪਾਸ ਰਹਿਣ ਵਾਲਿਆਂ ਨੂੰ ਕੀਤਾ ਅਲਰਟ
-
ਫਸਲਾਂ ਦੇ ਨੁਕਸਾਨ ਦੀ ਰਿਪੋਰਟ ਪੂਰੀ ਹੋਣ ਤੱਕ ਕੋਈ ਵੀ ਅਧਿਕਾਰੀ ਛੁੱਟੀ ਨਹੀਂ ਲਵੇਗਾ – ਸੁਰਭੀ ਮਲਿਕ
-
ਮੌਸਮ ਨੇ ਮਚਾਈ ਤਬਾਹੀ, ਪੰਜਾਬ ‘ਚ 5 ਡਿਗਰੀ ਡਿੱਗਿਆ ਪਾਰਾ, ਫਸਲਾਂ ਨੂੰ ਪਹੁੰਚਿਆ ਨੁਕਸਾਨ