Connect with us

ਪੰਜਾਬ ਨਿਊਜ਼

ਮੌਸਮ ਨੇ ਮਚਾਈ ਤਬਾਹੀ, ਪੰਜਾਬ ‘ਚ 5 ਡਿਗਰੀ ਡਿੱਗਿਆ ਪਾਰਾ, ਫਸਲਾਂ ਨੂੰ ਪਹੁੰਚਿਆ ਨੁਕਸਾਨ

Published

on

The weather caused havoc, the mercury fell by 5 degrees in Punjab, the crops were damaged due to rain

ਲੁਧਿਆਣਾ : ਪੰਜਾਬ ਤੇ ਹਰਿਆਣਾ ਵਿਚ ਬੀਤੇ ਦਿਨੀਂ ਕਈ ਜਗ੍ਹਾ ਮੀਂਹ ਤੇ ਗੜ੍ਹੇਮਾਰੀ ਹੋਈ। ਪੰਜਾਬ ਦੇ 22 ਜ਼ਿਲ੍ਹਿਆਂ ਵਿਚ ਸਵੇਰ ਤੋਂ ਸ਼ਾਮ ਤੱਕ ਮੀਂਹ ਪੈਂਦਾ ਰਿਹਾ। ਤੇਜ਼ ਹਵਾ ਚੱਲਣ ਤੇ ਕਈ ਜਗ੍ਹਾ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਪੰਜਾਬ ਵਿਚ ਮੀਂਹ ਨਾਲ ਪਾਰਾ 5 ਡਿਗਰੀ ਡਿੱਗ ਗਿਆ। ਪਾਣੀ ਵਿਚ ਫਸਲ ਡੁੱਬਣ ਨਾਲ ਦਾਣਾ ਖਰਾਬ ਹੋ ਸਕਦਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਲਗਾਤਾਰ ਪੈ ਰਹੇ ਮੀਂਹ, ਹਨ੍ਹੇਰੀ ਤੇ ਗੜ੍ਹੇਮਾਰੀ ਨਾਲ ਹੋਏ ਨੁਕਸਾਨ ਨੂੰ ਲੈ ਕੇ ਸਪੈਸਲ ਗਿਰਾਦਵਰੀ ਦੇ ਹੁਕਮ ਦਿੱਤੇ ਹੋ। ਫਾਜ਼ਿਲਕਾ ਵਿਚ ਆਏ ਤੂਫਾਨ ਨੇ ਭਾਰੀ ਤਬਾਹੀ ਮਚਾਈ। ਇਸ ਦੇ ਚੱਲਦੇ ਘਰਾਂ ਦੀਆਂ ਦੀਵਾਰਾਂ ਡਿੱਗ ਗਈਆਂ ਤੇ ਲੋਕ ਜ਼ਖਮੀ ਹੋ ਗਏ। ਬਗੀਚਿਆਂ ਵਿਚ ਲੱਗੇ ਦਰੱਖਤ ਉਖੜ ਕੇ ਹਵਾ ਵਿਚ ਲਹਿਰਾਉਂਦੇ ਦਿਖੇ। CM ਮਾਨ ਨੇ ਕਿਹਾ ਹੈ ਕਿ ਜਿਸ ਕਿਸੇ ਦਾ ਘਰ ਮੀਂਹ ਨਾਲ ਡਿੱਗ ਗਿਆ ਹੈ, ਉਸ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇਗੀ।

Facebook Comments

Trending