Connect with us

ਪੰਜਾਬੀ

ਬੁੱਢੇ ਨਾਲੇ ਦਾ ਗੰਦਾ ਪਾਣੀ ਲੈ DC ਦਫ਼ਤਰ ਪੁੱਜਾ ਟੀਟੂ ਬਾਣੀਆ, MPs ਤੇ ਵਿਧਾਇਕਾਂ ਨੂੰ ਕਹੀ ਇਹ ਗੱਲ

Published

on

Titu Bania reached the DC office with dirty water from the old drain, told this to the MPs and MLAs.

ਲੁਧਿਆਣਾ: ਸਮਾਜ ਸੇਵੀ ਟੀਟੂ ਬਾਣੀਆ ਬੁੱਢੇ ਨਾਲੇ ਦਾ ਗੰਦਾ ਪਾਣੀ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਪੁੱਜੇ। ਟੀਟੂ ਬਾਣੀਆ ਨੇ ਕਿਹਾ ਕਿ ਜਿਹੜਾ ਵੀ ਸੰਸਦ ਮੈਂਬਰ ਜਾਂ ਫਿਰ ਵਿਧਾਇਕ ਇਸ ਪਾਣੀ ਨੂੰ ਪੀ ਕੇ ਦਿਖਾਵੇਗਾ, ਉਹ ਉਸ ਨੂੰ ਆਪਣੇ ਕੋਲੋਂ ਇਨਾਮ ਵੱਜੋਂ 2 ਹਜ਼ਾਰ ਰੁਪਏ ਦੇਣਗੇ। ਟੀਟੂ ਬਾਣੀਆ ਨੇ ਕਿਹਾ ਕਿ ਲੁਧਿਆਣਾ ਦੇ ਲੋਕ ਇਸ ਗੰਦੇ ਪਾਣੀ ਨੂੰ ਪੀਣ ਲਈ ਮਜਬੂਰ ਹਨ ਅਤੇ ਇਹੀ ਪਾਣੀ ਸਤਲੁਜ ਦਰਿਆ ‘ਚ ਪੈ ਰਿਹਾ ਹੈ।

ਟੀਟੂ ਬਾਣੀਆ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅਕਸਰ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਸਿਆਸਤ ਹੁੰਦੀ ਹੈ ਪਰ ਇਸ ਦਾ ਹੱਲ ਕੋਈ ਵੀ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਕਈ ਸਰਕਾਰਾਂ ਆਈਆਂ ਪਰ ਇਸ ‘ਤੇ ਸਿਆਸਤ ਹੀ ਹੁੰਦੀ ਰਹੀ। ਉਨ੍ਹਾਂ ਕਿਹਾ ਕਿ ਲੋਕ ਇਹ ਗੰਦਾ ਪਾਣੀ ਪੀ ਕੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਟੀਟੂ ਬਾਣੀਆ ਨੇ ਕਿਹਾ ਕਿ ਡਾਇੰਗ ਫੈਕਟਰੀਆਂ ‘ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

Facebook Comments

Trending