ਅਪਰਾਧ

ਤਿੰਨ ਬਦਮਾਸ਼ਾਂ ਨੇ ਕਾਰੋਬਾਰੀ ਕੋਲੋਂ ਲੁੱਟੀ ਕਾਰ, ਪੁਲਿਸ ਕਰ ਰਹੀ ਹੈ ਪੜਤਾਲ

Published

on

ਲੁਧਿਆਣਾ :   ਦਾਤ ਅਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਤਿੰਨ ਬਦਮਾਸ਼ਾਂ ਨੇ ਕਾਰੋਬਾਰੀ ਕੋਲੋਂ ਉਸ ਦੀ ਸਵਿਫਟ ਕਾਰ ਖੋਂਹ ਲਈ । ਸ਼ੁੱਕਰਵਾਰ ਦੇਰ ਰਾਤ ਨੂੰ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਸਰਾਭਾ ਨਗਰ ਵਾਲੀ ਸਾਈਡ ਨੂੰ ਫ਼ਰਾਰ ਹੋ ਗਏ।

ਜਾਣਕਾਰੀ ਮੁਤਾਬਕ ਲੁਧਿਆਣਾ ਦਾ ਇੱਕ ਕਾਰੋਬਾਰੀ ਸਵਿਫਟ ਕਾਰ ਵਿੱਚ ਸਵਾਰ ਹੋ ਕੇ ਆਪਣੇ ਘਰ ਵੱਲ ਜਾ ਰਿਹਾ ਸੀ। ਜਿਸ ਤਰ੍ਹਾਂ ਹੀ ਉਹ ਨਗਰ ਨਿਗਮ ਦੇ ਡੀ ਜ਼ੋਨ ਦੇ ਲਾਗੇ ਪਹੁੰਚਿਆ ਤਾਂ ਤਿੰਨ ਬਦਮਾਸ਼ਾਂ ਨੇ ਉਸ ਨੇ ਰੋਕ ਲਿਆ ਅਤੇ ਹਥਿਆਰਾਂ ਦੀ ਨੋਕ ਤੇ ਉਸ ਦੀ ਸਵਿਫਟ ਕਾਰ ਲੁੱਟ ਲਈ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਰੋਬਾਰੀ ਦੇ ਬਿਆਨ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਡਵੀਜ਼ਨ ਨੰਬਰ 5 ਦੇ ਮੁਖੀ ਦੇ ਮੁਤਾਬਕ ਪੁਲਿਸ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.