ਅਪਰਾਧ
ਲੁਧਿਆਣਾ ‘ਚ ਨਾਬਾਲਗ ਨੂੰ ਕਿਡਨੈਪ ਕਰਨ ਵਾਲੇ ਗੈਂਗ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
Published
3 years agoon
ਲੁਧਿਆਣਾ ‘ਚ ਦੋ ਲੱਖ ਰੁਪਏ ਦੀ ਫਿਰੌਤੀ ਮੰਗਣ ਲਈ ਅਗਵਾ ਕੀਤੇ ਗਏ ਬਾਰਾਂ ਸਾਲ ਦੇ ਕਿਸ਼ੋਰ ਨੂੰ ਥਾਣਾ ਮੇਹਰਬਾਨ ਪੁਲਿਸ ਨੇ ਸਹੀ ਸਲਾਮਤ ਬਰਾਮਦ ਕਰ ਕੇ ਕਿਡਨੈਪ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਇਨ੍ਹਾਂ ਦੇ ਦੋ ਸਾਥੀ ਅਜੇ ਫਰਾਰ ਹਨ। ਕਿਸ਼ੋਰ ਨੂੰ ਸਹੀ ਸਲਾਮਤ ਬਰਾਮਦ ਕਰ ਕੇ ਪਰਿਵਾਰ ਹਵਾਲੇ ਕਰਨ ਮਗਰੋਂ ਫਰਾਰ ਮੁਲਜ਼ਮਾਂ ਦੀ ਭਾਲ ਵਿਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ, ਸ਼ਨਿਚਰਵਾਰ ਸ਼ਾਮ ਮੁਹੱਲਾ ਵਿਸ਼ਾਲ ਨਗਰ ਰਹਿਣ ਵਾਲੇ ਸੋਹਨ ਕੁਮਾਰ ਨਾਮ ਦੇ ਵਿਅਕਤੀ ਦਾ ਕਰੀਬ ਬਾਰਾਂ ਸਾਲ ਦਾ ਨਾਬਾਲਿਗ ਲੜਕਾ ਗਾਇਬ ਹੋ ਗਿਆ ਸੀ।
ਸੋਹਨ ਕੁਮਾਰ ਦੇ ਚਾਰ ਬੱਚੇ ਹਨ ਜੋ ਜਸਪਾਲ ਕਾਲੋਨੀ ਇਕ ਪ੍ਰਾਈਵੇਟ ਅਧਿਆਪਕ ਕੋਲ ਪੜ੍ਹਨ ਜਾਂਦੇ ਸੀ। ਸ਼ਨਿਚਰਵਾਰ ਨੂੰ ਵੀ ਚਾਰੋਂ ਬੱਚੇ ਰੋਜ਼ ਦੀ ਤਰ੍ਹਾਂ ਪੜ੍ਹਨ ਲਈ ਗਏ ਸਨ। ਪੜ੍ਹਨ ਮਗਰੋਂ ਸ਼ਾਮ ਕਰੀਬ ਸੱਤ ਵਜੇ ਤਿੰਨ ਬੱਚੇ ਘਰ ਆ ਗਏ ਪਰ ਸੋਹਣ ਕੁਮਾਰ ਦਾ ਕਰੀਬ ਬਾਰਾਂ ਸਾਲ ਦਾ ਬੇਟਾ ਘਰ ਵਾਪਸ ਨਹੀਂ ਆਇਆ।ਕੁਝ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਬੱਚੇ ਦੀ ਮਾਂ ਕੰਚਨ ਦੇਵੀ ਨੇ ਆਪਣੇ ਪਤੀ ਨੂੰ ਮੋਬਾਈਲ ਫੋਨ ਰਾਹੀਂ ਬੱਚੇ ਦੇ ਘਰ ਵਾਪਸ ਨਾ ਆਉਣ ਸਬੰਧੀ ਜਾਣਕਾਰੀ ਦਿੱਤੀ।ਪਤੀ ਪਤਨੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੇ ਕਾਫੀ ਭੱਜ ਦੌੜ ਕੀਤੀ ਪਰ ਜਦ ਉਸ ਦੇ ਬੇਟੇ ਦਾ ਕੋਈ ਸੁਰਾਗ ਨਾ ਮਿਲਿਆ। ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਮੇਹਰਬਾਨ ਪੁਲਿਸ ਕੋਲ ਦਰਜ ਕਰਵਾ ਦਿੱਤੀ।
ਉੱਥੇ ਹੀ ਕਿਸ਼ੋਰ ਦੀ ਗੁੰਮਸ਼ੁਦਗੀ ਦੇ ਮਾਮਲੇ ਵਿੱਚ ਤਿੰਨ ਦਿਨ ਬਾਅਦ ਇਕ ਨਵਾਂ ਮੋੜ ਆਇਆ ਜਦ ਲਾਪਤਾ ਹੋਏ ਲੜਕੇ ਦੇ ਪਿਤਾ ਸੋਹਨ ਕੁਮਾਰ ਨੇ ਪੁਲਿਸ ਕੋਲ ਜਾ ਕੇ ਨਵਾਂ ਖੁਲਾਸਾ ਕੀਤਾ।ਸੋਹਨ ਕੁਮਾਰ ਨੇ ਦਾਅਵਾ ਕੀਤਾ ਕਿ ਉਸ ਨੂੰ ਆਪਣੀ ਫੈਕਟਰੀ ਦੇ ਹੀ ਇਕ ਵਰਕਰ ਤੋਂ ਪਤਾ ਲੱਗਾ ਕਿ ਉਸ ਦੇ ਪੁੱਤਰ ਨੂੰ ਦੋ ਲੱਖ ਰੁਪਏ ਦੀ ਫਿਰੌਤੀ ਲਈ ਅਗਵਾ ਕੀਤਾ ਗਿਆ ਹੈ। ਸੋਹਨ ਕੁਮਾਰ ਮੁਤਾਬਕ ਉਸ ਦੀ ਫੈਕਟਰੀ ਵਿਚ ਹੀ ਕੰਮ ਕਰਨ ਵਾਲੇ ਕਮਲੇਸ਼ ਕੁਮਾਰ ਵਾਸੀ ਸਮਸਤੀਪੁਰ, ਰਾਕੇਸ਼ ਕੁਮਾਰ, ਗੁਡੀਆ ਦੇਵੀ, ਛੋਟੀ ਕੁਮਾਰੀ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਨੇ ਉਨ੍ਹਾਂ ਕੋਲੋਂ ਦੋ ਲੱਖ ਰੁਪਏ ਦੀ ਫਿਰੌਤੀ ਮੰਗਣ ਲਈ ਉਸ ਦੇ ਨਾਬਾਲਿਗ ਬੇਟੇ ਨੂੰ ਅਗਵਾ ਕੀਤਾ ਹੈ।ਇਹ ਜਾਣਕਾਰੀ ਮਿਲਣ ਮਗਰੋਂ ਏਸੀਪੀ ਦਵਿੰਦਰ ਚੌਧਰੀ ਦੀ ਅਗਵਾਈ ਵਿਚ ਥਾਣਾ ਮੇਹਰਬਾਨ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਦੀ ਪੁਲਿਸ ਪਾਰਟੀ ਨੇ ਕਈ ਥਾਵਾਂ ‘ਤੇ ਰੇਡ ਕੀਤੀ।ਇਸ ਦੌਰਾਨ ਢੰਡਾਰੀ ਰੇਲਵੇ ਸਟੇਸ਼ਨ ਦੇ ਨਜ਼ਦੀਕ ਦਿੱਤੀ ਦਬਿਸ਼ ਵਿੱਚ ਪੁਲਿਸ ਨੇ ਕਮਲੇਸ਼ ਕੁਮਾਰ, ਗੁਡੀਆ ਦੇਵੀ ਅਤੇ ਛੋਟੀ ਕੁਮਾਰੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਅਗਵਾ ਕੀਤਾ ਗਿਆ ਨਾਬਾਲਿਗ ਲੜਕਾ ਬਰਾਮਦ ਕਰ ਲਿਆ।ਹਾਲਾਂਕਿ ਇਸ ਕਾਰਵਾਈ ਦੌਰਾਨ ਰਾਕੇਸ਼ ਕੁਮਾਰ ਅਤੇ ਇਕ ਹੋਰ ਅਣਪਛਾਤਾ ਆਰੋਪੀ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ।ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਦੋ ਲੱਖ ਰੁਪਏ ਫਿਰੌਤੀ ਵਸੂਲਣ ਲਈ ਹੀ ਬਾਰਾਂ ਸਾਲਾ ਕਿਸ਼ੋਰ ਨੂੰ ਅਗਵਾ ਕੀਤਾ ਸੀ।
You may like
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ
-
ਧਾਰਮਿਕ ਯਾਤਰਾ ਤੋਂ ਮੁੜਦੀ ਬੱਸ ‘ਤੇ ਨਸ਼ੇੜੀਆਂ ਦਾ ਹਮਲਾ, ਪੁਲਿਸ ਨੇ ਕੀਤੇ ਗ੍ਰਿਫਤਾਰ
-
ਸੁਨਿਆਰੇ ਨੂੰ ਬੰਦੀ ਬਣਾ ਕੇ ਕੀਤੀ ਲੱਖਾਂ ਦੀ ਲੁੱਟ, ਚਾਕੂ ਨਾਲ ਕੀਤੇ ਕਈ ਵਾਰ
-
ਕਬਜ਼ਾ ਕਰਨ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਏ ਵਿਅਕਤੀ, ਕੀਤੀ ਭੰਨਤੋੜ ਤੇ ਕੁੱਟਮਾਰ