Connect with us

ਅਪਰਾਧ

ਲੁਧਿਆਣਾ ‘ਚ 81 ਬੋਤਲਾਂ ਨਾਜਾਇਜ਼ ਸ਼ਰਾਬ ਤੇ ਪਾਬੰਦੀਸ਼ੁਦਾ ਗੋਲੀਆਂ ਸਮੇਤ ਤਿੰਨ ਗ੍ਰਿਫ਼ਤਾਰ

Published

on

ਜਗਰਾਉਂ :   ਸੀਆਈਏ ਸਟਾਫ ਜਗਰਾਓਂ ਦੇ ਥਾਣਾ ਸੁਧਾਰ ਦੀਆਂ ਪੁਲਸ ਪਾਰਟੀਆਂ ਵੱਲੋਂ ਤਿੰਨ ਵਿਅਕਤੀਆਂ ਨੂੰ ਗਿ੫ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ 81 ਬੋਤਲਾਂ ਨਾਜਾਇਜ਼ ਸ਼ਰਾਬ ਤੇ 4950 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ ਗਈਆਂ।

ਸੀ ਆਈ ਏ ਸਟਾਫ ਦੇ ਐੱਸ ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਜਦੋਂ ਉਹ ਪੁਲਸ ਪਾਰਟੀ ਸਮੇਤ ਚੈਕਿੰਗ ਦੌਰਾਨ ਸਿੱਧਵਾਂਬੇਟ ਤੋਂ ਪਿੰਡ ਅੱਬੂਪੁਰਾ ਨੂੰ ਜਾਂਦੇ ਰਸਤੇ ਤੇ ਜਿਆਨ ਬਿਹਾਰੀਪੁਰ ਪਹੁੰਚੇ ਤਾਂ ਇਕ ਔਰਤ ਪਲਾਸਟਿਕ ਦੀ ਕੈਨੀ ਲੈ ਕੇ ਉਸ ਕੋਲ ਆਉਂਦੀ ਦਿਖਾਈ ਦਿੱਤੀ, ਜਿਸ ਨੇ ਪੁਲਸ ਪਾਰਟੀ ਦੀ ਕਾਰ ਦੇਖ ਕੇ ਪਿੱਛੇ ਭੱਜਣਾ ਸ਼ੁਰੂ ਕਰ ਦਿੱਤਾ। ਉਸ ਨੂੰ ਸ਼ੱਕ ਦੇ ਆਧਾਰ ‘ਤੇ ਰੋਕ ਕੇ ਉਸ ਨੂੰ ਕਾਬੂ ਕਰ ਕੇ ਕੈਨੀ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ।

 

Facebook Comments

Trending