ਅਪਰਾਧ

ਸਾਢੇ ਤਿੰਨ ਕਰੋੜ ਦੀ ਚੋਰੀ ਦਾ ਮਾਮਲਾ : ਚਾਰ ਮੁਲਜ਼ਮ ਗ੍ਰਿਫਤਾਰ; DGP ਨੇ ਦਿੱਤੀ ਵਧਾਈ

Published

on

ਸ਼ਹਿਰ ਦੇ ਨਾਮੀ ਡਾਕਟਰ ਦੇ ਘਰ ਪੰਜ ਦਿਨ ਪਹਿਲੋਂ ਚੋਰੀ ਦੀ ਹੋਈ ਵੱਡੀ ਵਾਰਦਾਤ ਨੂੰ ਹੱਲ ਕਰਦਿਆਂ ਲੁਧਿਆਣਾ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਹੈ। ਕਾਬਿਲੇਗੌਰ ਹੈ ਕਿ 5 ਦਿਨ ਪਹਿਲੋਂ ਚੋਰਾਂ ਨੇ ਪੱਖੋਵਾਲ ਰੋਡ ਸਥਿਤ ਡਾਕਟਰ ਦੇ ਘਰੋਂ ਨਕਦੀ ਤੇ ਗਹਿਣੇ ਚੋਰੀ ਕੀਤੇ ਸਨ। ਸੂਚਨਾ ਮਿਲਦੇ ਹੀ ਥਾਣਾ ਦੁੱਗਰੀ ਦੀ ਪੁਲਿਸ ਹਰਕਤ ‘ਚ ਆਈ ਅਤੇ ਪੜਤਾਲ ਸ਼ੁਰੂ ਕੀਤੀ।

ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪੁਲਿਸ ਮੁਲਜ਼ਮਾਂ ਤਕ ਪਹੁੰਚੀ। ਇਸ ਮਾਮਲੇ ‘ਚ ਡਾਕਟਰ ਨੇ ਪੁਲਿਸ ਨੂੰ ਚੋਰੀ ਸਾਮਾਨ ਦੀ ਕੀਮਤ ਸਬੰਧੀ ਜਾਣਕਾਰੀ ਨਹੀਂ ਦਿੱਤੀ ਸੀ। ਮਾਮਲਾ ਹੱਲ ਕਰਨ ‘ਤੇ ਡੀਜੀਪੀ ਗੌਰਵ ਯਾਦਵ ਨੇ ਮੰਗਲਵਾਰ ਸਵੇਰੇ ਟਵੀਟ ਰਾਹੀਂ ਲੁਧਿਆਣਾ ਪੁਲਿਸ ਨੂੰ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.