ਇੰਡੀਆ ਨਿਊਜ਼

ਜਨਰਲ ਡੱਬਿਆਂ ‘ਚ ਸਫ਼ਰ ਕਰਨ ਵਾਲਿਆਂ ਨੂੰ 20 ਰੁਪਏ ‘ਚ ਮਿਲੇਗਾ ਖਾਣਾ, 3 ਰੁਪਏ ‘ਚ ਪਾਣੀ

Published

on

ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸਹੂਲਤ ਨੂੰ ਲੈ ਕੇ ਕਈ ਮਹੱਤਵਪੂਰਨ ਐਲਾਨ ਕੀਤੇ ਹਨ। ਨਵੇਂ ਫੈਸਲੇ ਦੇ ਤਹਿਤ ਹੁਣ ਜਨਰਲ ਕੋਚਾਂ ਦੇ ਯਾਤਰੀਆਂ ਨੂੰ ਸਸਤਾ ਖਾਣਾ ਅਤੇ ਪੈਕਡ ਪਾਣੀ ਉਪਲਬਧ ਕਰਵਾਇਆ ਜਾਵੇਗਾ। ਰੇਲਵੇ ਬੋਰਡ ਵੱਲੋਂ ਜਾਰੀ ਹੁਕਮਾਂ ਦੇ ਅਨੁਸਾਰ ਇਹ ਭੋਜਨ ਪਰੋਸਣ ਵਾਲੇ ਕਾਊਂਟਰਾਂ ਨੂੰ ਪਲੇਟਫਾਰਮਾਂ ‘ਤੇ ਜਨਰਲ ਕੋਚਾਂ ਦੇ ਬਰਾਬਰ ਰੱਖਿਆ ਜਾਵੇਗਾ। ਜਾਣਕਾਰੀ ਅਨੁਸਾਰ ਭੋਜਨ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ।

ਟਾਈਪ ਵਨ ਵਿੱਚ 20 ਰੁਪਏ ਵਿੱਚ ਸੁੱਕੇ ਆਲੂਆਂ ਦੀ ਸਬਜ਼ੀ ਦੇ ਨਾਲ ਸੱਤ ‘ਪੁਰੀਆਂ’ ਅਤੇ ਅਚਾਰ ਸ਼ਾਮਲ ਹਨ। ਟਾਈਪ ਟੂ ਖਾਣੇ ਦੀ ਕੀਮਤ 50 ਰੁਪਏ ਹੋਵੇਗੀ ਅਤੇ ਯਾਤਰੀਆਂ ਨੂੰ ਚੌਲ, ਰਾਜਮਾ, ਛੋਲੇ, ਖਿਚੜੀ, ਕੁਲਚੇ, ਭਟੂਰਾ, ਪਾਵ-ਭਾਜੀ ਅਤੇ ਮਸਾਲਾ ਡੋਸਾ ਪਰੋਸਿਆ ਜਾਵੇਗਾ। ਰੇਲਵੇ ਬੋਰਡ ਨੇ ਸਬੰਧਤ ਅਧਿਕਾਰੀਆਂ ਨੂੰ ਜਨਰਲ ਸੀਟਿੰਗ ਕੋਚਾਂ ਦੇ ਨੇੜੇ ਪਲੇਟਫਾਰਮਾਂ ‘ਤੇ ਲਗਾਏ ਜਾਣ ਵਾਲੇ ਕਾਊਂਟਰਾਂ ਰਾਹੀਂ ਸਸਤੇ ਭੋਜਨ ਅਤੇ ਕਿਫਾਇਤੀ ਪੈਕੇਜਡ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ।

ਪਲੇਟਫਾਰਮਾਂ ‘ਤੇ ਇਸ ਵਿਸ਼ੇਸ਼ ਕਾਊਂਟਰ ਦੀ ਵਿਵਸਥਾ ਛੇ ਮਹੀਨਿਆਂ ਦੀ ਮਿਆਦ ਲਈ ਪ੍ਰਯੋਗਾਤਮਕ ਆਧਾਰ ‘ਤੇ ਕੀਤੀ ਗਈ ਹੈ। ਹੁਣ ਤੱਕ ਇਹ ਵਿਵਸਥਾ 51 ਸਟੇਸ਼ਨਾਂ ‘ਤੇ ਲਾਗੂ ਹੋ ਚੁੱਕੀ ਹੈ ਅਤੇ ਵੀਰਵਾਰ ਤੋਂ ਇਹ 13 ਹੋਰ ਸਟੇਸ਼ਨਾਂ ‘ਤੇ ਉਪਲਬਧ ਹੋਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਕਾਊਂਟਰਾਂ ’ਤੇ 200 ਮਿਲੀਲੀਟਰ ਦੇ ਪੀਣ ਵਾਲੇ ਪਾਣੀ ਦੇ ਗਿਲਾਸ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Facebook Comments

Trending

Copyright © 2020 Ludhiana Live Media - All Rights Reserved.