ਪੰਜਾਬ ਨਿਊਜ਼

ਬੇਅਦਬੀ ਦੇ ਦੋਸ਼ੀਆਂ ਨੂੰ ਸਰੇਰਾਹ ਫਾਂਸੀ ਦਿੱਤੀ ਜਾਵੇ – ਨਵਜੋਤ ਸਿੰਘ ਸਿੱਧੂ

Published

on

ਮਾਲੇਰਕੋਟਲਾ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇਕਰ ਕਿਸੇ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਨੂੰ ਸਰੇਰਾਹ ਫਾਂਸੀ ‘ਤੇ ਟੰਗ ਦਿੱਤਾ ਜਾਣਾ ਚਾਹੀਦੈ। ਮਾਲੇਰਕੋਟਲਾ ਜ਼ਿਲ੍ਹੇ ‘ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਨੇ ਕਿਹਾ, ‘ਸਾਨੂੰ ਏਕਤਾ ਦੀ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ। ਕੱਟੜਪੰਥੀ ਤਾਕਤਾਂ ਸਾਡੀ ਏਕਤਾ ਨੂੰ ਭੰਗ ਕਰ ਰਹੀਆਂ ਹਨ।

ਕੱਟੜਪੰਥੀ ਤਾਕਤਾਂ ਸਾਡੀ ਏਕਤਾ ਨੂੰ ਭੰਗ ਕਰ ਰਹੀਆਂ ਹਨ। ਜਦੋਂ ਵੀ ਦੇਸ਼ ਭਰ ਵਿਚ ਇਕ ਧਰਮ ਨੂੰ ਉੱਚ ਅਤੇ ਦੂਸਰੇ ਨੂੰ ਨਿਮਨ ਦੇ ਰੂਪ ‘ਚ ਪੇਸ਼ ਕੀਤਾ ਜਾਂਦਾ ਹੈ, ਤਾਂ ਪੰਜਾਬ ਹਮੇਸ਼ਾ ਇਸ ਦੇ ਖਿਲਾਫ਼ ਖੜ੍ਹਾ ਹੁੰਦਾ ਹੈ। ਪੰਜਾਬ ‘ਚ ਸਭ ਲੋਕ ਸਮਾਨ ਹਨ। ਜੇਕਰ ਬੇਅਦਬੀ ਦੀ ਘਟਨਾ ਹੁੰਦੀ ਹੈ, ਅਜਿਹੇ ਹੀ ਚਾਹੇ ਕੁਰਾਨ ਸ਼ਰੀਫ ਦੀ ਹੋਵੇ, ਭਗਵਤ ਗੀਤਾ ਜਾਂ ਗੁਰੂ ਗ੍ਰੰਥ ਸਾਹਿਬ ਦੀ ਹੋਵੇ- ਦੋਸ਼ੀਆਂ ਨੂੰ ਜਨਤਕ ਰੂਪ ‘ਚ ਫਾਂਸੀ ਦਿੱਤੀ ਜਾਣੀ ਚਾਹੀਦੀ ਹੈ।

ਪੰਜਾਬ ‘ਚ ਪਿਛਲੇ 24 ਘੰਟਿਆਂ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋ ਮਾਮਲੇ ਸਾਹਮਣੇ ਆਏ ਹਨ ਅਤੇ ਦੋਵਾਂ ‘ਚ ਮੁਲਜ਼ਮਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਇਨ੍ਹਾਂ ਮਾਮਲਿਆਂ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।

Facebook Comments

Trending

Copyright © 2020 Ludhiana Live Media - All Rights Reserved.