Connect with us

ਅਪਰਾਧ

ਕਾਰ ਦੇ ਟਾਇਰ ਚੋਰੀ ਕਰਕੇ ਚੋਰ ਫ਼ਰਾਰ

Published

on

Thieves flee after stealing car tires

ਲੁਧਿਆਣਾ : ਸਥਾਨਕ ਰਾਜਗੁਰੂ ਨਗਰ ਵਿਚ ਚੋਰ ਇਕ ਵਪਾਰੀ ਦੀ ਇਨੋਵਾ ਕਾਰ ਦੇ ਚਾਰੋਂ ਟਾਇਰ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਰਾਜਗੁਰੂ ਨਗਰ ਦੇ ਬੀ. ਬਲਾਕ ‘ਚ ਰਹਿਣ ਵਾਲੇ ਵਪਾਰੀ ਜਤਿੰਦਰ ਸਿੰਘ ਚਾਵਲਾ ਨੇ ਆਪਣੀ ਇਨੋਵਾ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਜਦੋਂ ਸਵੇਰੇ ਉਹ ਘਰ ਤੋਂ ਬਾਹਰ ਆਏ ਤਾਂ ਉਨ੍ਹਾਂ ਦੀ ਕਾਰ ਦੇ ਟਾਇਰ ਚੋਰੀ ਸੀ।

ਉਨ੍ਹਾਂ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਚੋਰਾਂ ਵਲੋਂ ਕੀਤੀ ਇਹ ਹਰਕਤ ਉਥੇ ਨੇੜੇ ਲੱਗੇ ਸੀ.ਸੀ. ਟੀਵੀ ਕੈਮਰੇ ਵਿਚ ਕੈਦ ਹੋ ਗਈ, ਇਸ ਆਧਾਰ ‘ਤੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਚੋਰਾਂ ਦਾ ਸੁਰਾਗ ਨਹੀਂ ਲੱਗਾ ਸੀ।

Facebook Comments

Trending