Connect with us

ਪੰਜਾਬੀ

ਯੂਰਿਕ ਐਸਿਡ ਅਤੇ ਗਠੀਏ ਲਈ ਵਰਦਾਨ ਹਨ ਇਹ ਚੀਜ਼ਾਂ !

Published

on

These things are a boon for uric acid and arthritis!

ਜਦੋਂ ਸਰੀਰ ਵਿਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਨਸਾਨ ਗਠੀਏ ਦਾ ਸ਼ਿਕਾਰ ਹੋ ਜਾਂਦਾ ਹੈ। ਗਠੀਏ ਦੀ ਸਮੱਸਿਆ ਹੋਣ ਨਾਲ ਜੋੜਾਂ ‘ਚ ਸੋਜ਼ ਆ ਜਾਂਦੀ ਹੈ ਜਿਸ ਕਾਰਨ ਅਸਹਿ ਦਰਦ ਹੁੰਦਾ ਹੈ। ਇਸ ਦਰਦ ਦਾ ਪ੍ਰਭਾਵ ਹੌਲੀ-ਹੌਲੀ ਸਿਹਤ ਤੇ ਵੀ ਦਿਖਣਾ ਸ਼ੁਰੂ ਹੁੰਦਾ ਹੈ। ਸਾਡੇ ਸਰੀਰ ਵਿੱਚ ਯੂਰਿਕ ਐਸਿਡ ਪੈਦਾ ਹੋਣ ਦਾ ਕਾਰਨ ਕਮਜ਼ੋਰ ਪਾਚਕ ਹੁੰਦਾ ਹੈ। ਯੂਰਿਕ ਐਸਿਡ ਇੱਕ ਸਮੱਸਿਆ ਹੈ ਜੋ ਸਮੇਂ ਦੇ ਨਾਲ ਵੱਧਦੀ ਹੈ। ਯੂਰਿਕ ਐਸਿਡ ਦੇ ਵਧਣ ਨਾਲ ਖੂਨ ਦੇ ਸੈੱਲ ਵੀ ਨੁਕਸਾਨ ਪਹੁੰਚਦਾ ਹੈ। ਅਸੀਂ ਆਪਣੀ ਡਾਇਟ ਵੱਲ ਧਿਆਨ ਦੇ ਕੇ ਯੂਰਿਕ ਐਸਿਡ ਨੂੰ ਕੰਟੋਰਲ ਕਰ ਸਕਦੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਯੂਰਿਕ ਐਸਿਡ ਵਧਣ ਤੇ ਕੀ ਖਾਣਾ ਚਾਹੀਦਾ…

ਵਿਟਾਮਿਨ ਡੀ ਨਾਲ ਭਰਪੂਰ ਭੋਜਨ : ਸਰੀਰ ਵਿਚ ਵੱਧ ਰਹੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਲਈ ਸਹੀ ਡਾਇਟ ਖਾਣਾ ਬਹੁਤ ਜ਼ਰੂਰੀ ਹੈ। ਯੂਰਿਕ ਐਸਿਡ ਵਿਟਾਮਿਨ ਡੀ ਨਾਲ ਭਰਪੂਰ ਡਾਇਟ ਦੇ ਸੇਵਨ ਨਾਲ ਕੰਟਰੋਲ ਹੁੰਦਾ ਹੈ। ਦੁੱਧ, ਦਹੀ, ਆਂਡਾ, ਮੱਛੀ ਆਦਿ ਵਿਟਾਮਿਨ ਡੀ ਦੇ ਮੁੱਖ ਸਰੋਤ ਹਨ। ਇਸ ਤੋਂ ਇਲਾਵਾ ਸੰਤਰੇ, ਚੈਰੀ, ਬੇਰੀਆਂ ਵਰਗੇ ਫਲਾਂ ਨੂੰ ਉਨ੍ਹਾਂ ਦੀ ਡਾਇਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ।

ਫਾਈਬਰ ਵਾਲਾ ਭੋਜਨ : ਫਾਈਬਰ ਸਾਡੀ ਸਿਹਤ ਲਈ ਕਈ ਤਰੀਕਿਆਂ ਨਾਲ ਚੰਗਾ ਹੈ। ਤੁਸੀਂ ਹਾਈ ਫਾਈਬਰ ਫੂਡ ਦੇ ਨਾਲ ਵੱਧ ਰਹੇ ਯੂਰਿਕ ਐਸਿਡ ਦੇ ਪੱਧਰ ਨੂੰ ਵੀ ਕੰਟਰੋਲ ਕਰ ਸਕਦੇ ਹੋ। ਇਹ ਸਾਡੇ ਸਰੀਰ ਵਿਚ ਯੂਰਿਕ ਐਸਿਡ ਨੂੰ ਸੋਖ ਕੇ ਕੰਮ ਕਰਦਾ ਹੈ। ਦਾਲ, ਫਲੈਕਸਿਡਜ਼, ਬ੍ਰੋਕਲੀ, ਸੇਬ, ਨਾਸ਼ਪਾਤੀ ਆਦਿ ਵਧੇਰੇ ਰੇਸ਼ੇਦਾਰ ਭੋਜਨ ਹਨ।

ਸੇਬ ਦਾ ਸਿਰਕਾ : ਸੇਬ ਦਾ ਸਿਰਕਾ ਵਧੇ ਯੂਰਿਕ ਐਸਿਡ ਨੂੰ ਕੰਟਰੋਲ ਕਰਨ ਵਿੱਚ ਬਹੁਤ ਮਦਦਗਾਰ ਹੈ। ਪਰ ਇਹ ਯਾਦ ਰੱਖੋ ਕਿ ਹਮੇਸ਼ਾਂ ਸੇਬ ਦੇ ਸਿਰਕੇ ਨੂੰ ਪਾਣੀ ਦੇ ਨਾਲ ਲਓ। ਕਦੇ ਵੀ ਸਿਰਕੇ ਦੀ ਵਰਤੋਂ ਨਾ ਕਰੋ।

ਰਾਮਬਾਣ ਨੁਸਖ਼ਾ : ਜਿੰਨੀ ਜ਼ਿਆਦਾ ਫੈਟ ਵਾਲੀਆਂ ਚੀਜ਼ਾਂ ਤੁਸੀਂ ਖਾਓਗੇ ਯੂਰਿਕ ਐਸਿਡ ਲਈ ਉਹਨਾਂ ਹੀ ਬੁਰਾ ਹੋਵੇਗਾ। ਜੇ ਤੁਹਾਡਾ ਯੂਰਿਕ ਐਸਿਡ ਜ਼ਿਆਦਾ ਹੈ ਤਾਂ ਆਪਣੇ ਆਪ ਨੂੰ ਫੈਟ ਅਤੇ ਚੀਨੀ ਨਾਲ ਭਰਪੂਰ ਭੋਜਨ ਤੋਂ ਦੂਰ ਰੱਖੋ। ਜੇ ਯੂਰਿਕ ਐਸਿਡ ਵੱਧਦਾ ਹੈ ਤਾਂ ਅਲਕੋਹਲ ਦਾ ਸੇਵਨ ਨਾ ਕਰੋ।

Facebook Comments

Trending