ਪੰਜਾਬੀ

ਬੁੱਢੇ ਨਾਲੇ ’ਚ ਕੂੜਾ ਸੁੱਟਣ ’ਤੇ ਹੋਵੇਗਾ ਜੁਰਮਾਨਾ, 24 ਘੰਟੇ ਮੋਬਾਈਲ ਟੀਮਾਂ ਰੱਖਣਗੀਆਂ ਨਜ਼ਰ

Published

on

ਲੁਧਿਆਣਾ : ਵਿਧਾਇਕ ਮਦਨ ਲਾਲ ਬੱਗਾ ਨੇ ਵਿਧਾਨ ਸਭਾ ਉੱਤਰੀ ’ਚ ਬੁੱਢੇ ਦਰਿਆ ਦੇ ਨਾਲ-ਨਾਲ ਰੇਲਵੇ ਪੁਲੀ ਤੋਂ ਚੰਦਰ ਨਗਰ ਤੱਕ ਮੁੱਖ ਸੜਕ ਦੇ ਪੁਨਰ ਨਿਰਮਾਣ ਦੇ ਕੰਮ ਦਾ ਉਦਘਾਟਨ ਕੀਤਾ।

ਵਾਰਡ 91-92 ਨੂੰ ਜੋੜਨ ਵਾਲੀ ਇਸ ਸੜਕ ਦੇ ਨਿਰਮਾਣ ’ਤੇ ਕਰੀਬ 99 ਲੱਖ ਰੁਪਏ ਦੀ ਲਾਗਤ ਆਵੇਗੀ। ਬੁੱਢੇ ਨਾਲੇ ਨੂੰ ਮੁੜ ਬੁੱਢੇ ਦਰਿਆ ਵਿੱਚ ਬਦਲਣ ਲਈ ਸਥਾਨਕ ਲੋਕਾਂ ਤੋਂ ਸਹਿਯੋਗ ਦੀ ਮੰਗਦਿਆ ਉਨ੍ਹਾਂ ਕਿਹਾ ਕਿ ਇਸ ਨਾਲੇ ਦੀ ਸਫ਼ਾਈ ਦੇ ਪਹਿਲੇ ਪੜਾਅ ਵਿੱਚ ਉਨ੍ਹਾਂ ਨਾਲੇ ਵਿੱਚੋਂ ਲਗਾਤਾਰ ਕੂੜਾ ਕੱਢਣ ਲਈ ਮਸ਼ੀਨਾਂ ਦਾ ਪ੍ਰਬੰਧ ਕੀਤਾ।

ਦੂਜੇ ਪੜਾਅ ਵਿੱਚ ਭਾਖੜਾ ਨਹਿਰ ਵਿੱਚੋਂ ਸਾਫ਼ ਪਾਣੀ ਛੱਡ ਕੇ ਅੰਦਰਲੀ ਪਰਤ ਤੱਕ ਇਕੱਠੀ ਹੋਈ ਗੰਦਗੀ ਅਤੇ ਗਾਰ ਕੱਢ ਦਿੱਤੀ ਗਈ। ਬੁੱਢੇ ਨਾਲੇ ਨੂੰ ਦਰਿਆ ਵਿੱਚ ਬਦਲਣ ਅਤੇ ਸਫ਼ਾਈ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਮੋਬਾਈਲ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਕਤ ਮੋਬਾਈਲ ਟੀਮਾਂ 24 ਘੰਟੇ ਨਾਲੇ ’ਚ ਕੂੜਾ ਸੁੱਟਣ ਵਾਲੇ ਲੋਕਾਂ ’ਤੇ ਤਿੱਖੀ ਨਜ਼ਰ ਰੱਖਣਗੀਆਂ ਅਤੇ ਉਨ੍ਹਾਂ ਨੂੰ ਸਮਝਾਉਣਗੀਆਂ ਅਤੇ ਨਾਲੇ ਦੀ ਸਫ਼ਾਈ ਰੱਖਣ ਲਈ ਸਹਿਯੋਗ ਮੰਗਣਗੀਆਂ।

ਜੇਕਰ ਫਿਰ ਵੀ ਲੋਕ ਕੂੜਾ ਸੁੱਟਣ ਤੋਂ ਬਾਜ ਨਹੀਂ ਆਉਂਦੇ ਤਾਂ ਨਗਰ ਨਿਗਮ ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਦੇ ਹੋਏ ਪੰਜ ਹਜ਼ਾਰ ਰੁਪਏ ਜੁਰਮਾਨਾ ਕਰਨ ਲਈ ਮਜਬੂਰ ਹੋਵੇਗਾ। ਵਿਧਾਇਕ ਬੱਗਾ ਵਲੋਂ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਅਤੇ ਦੋਵੇਂ ਪਾਸੇ ਸੜਕਾਂ ਅਤੇ ਗਰੀਨ ਬੈਲਟ ਬਣਾਉਣ ਦੀ ਯੋਜਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਦੂਸ਼ਣ ਮੁਕਤ ਬੁੱਢਾ ਦਰਿਆ ਅਤੇ ਸਾਫ ਸੁਥਰਾ ਵਿਧਾਨ ਸਭਾ ਉੱਤਰੀ ਦਾ ਵਾਤਾਵਰਣ ਉਨ੍ਹਾਂ ਦਾ ਚਿਰਾਂ ਤੋਂ ਚੱਲਿਆ ਆ ਰਿਹਾ ਸੁਪਨਾ ਹੈ।

Facebook Comments

Trending

Copyright © 2020 Ludhiana Live Media - All Rights Reserved.