ਪੰਜਾਬੀ

ਪੰਜਾਬ ’ਚ ਇਸ ਦਿਨ ਹਨ ਬੂੰਦਾਂਬਾਦੀ ਦੇ ਆਸਾਰ, ਜਾਣੋ ਆਪਣੇ ਇਲਾਕੇ ਦੇ ਮੌਸਮ ਦਾ ਤਾਜ਼ਾ ਹਾਲ

Published

on

ਲੁਧਿਆਣਾ : ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਪਿਛਲੇ ਤਿੰਨ ਦਿਨਾਂ ਤੋਂ ਬੱਦਲ ਛਾਏ ਹੋਏ ਹਨ। ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸ਼ਨਿਚਰਵਾਰ ਨੂੂੰ ਵੀ ਬੱਦਲ ਛਾਏ ਰਹਿਣ ਤੇ ਬੂੰਦਾਂਬਾਦੀ ਹੋਣ ਦੇ ਆਸਾਰ ਹਨ। ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

ਹਾਲਾਂਕਿ ਸ਼ੁੱਕਰਵਾਰ ਨੂੰ ਵੀ ਕਈ ਜ਼ਿਲ੍ਹਿਆਂ ’ਚ ਸਵੇਰ ਅਤੇ ਦੁਪਹਿਰ ਸਮੇਂ ਸਾਫ਼ ਮੌਸਮ ਦਰਮਿਆਨ ਬੱਦਲ ਦਿਸੇ, ਜਿਸ ਨਾਲ ਮੌਸਮ ਜ਼ਿਆਦਾ ਗਰਮ ਨਹੀਂ ਸੀ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਤੇ ਪਟਿਆਲਾ ਨੂੰ ਛੱਡ ਕੇ ਹੋਰ ਸਾਰੇ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 27 ਤੋਂ 29 ਡਿਗਰੀ ਸੈਲਸੀਅਸ ਦਰਮਿਆਨ ਤਾਪਮਾਨ ਦਰਜ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.