ਅਪਰਾਧ
ਟਰੱਕ ‘ਚੋਂ ਰਿਫਾਇੰਡ ਟੀਨ ਚੋਰੀ, ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ
Published
3 years agoon
ਲੁਧਿਆਣਾ : ਲੁਧਿਆਣਾ ਦੇ ਇੱਕ ਕੰਪਨੀ ਵਿੱਚ ਰਿਫ਼ਾਇੰਡ ਦੇ ਟੀਨਾ ਦੀ ਡਲਿਵਰੀ ਦੇਣ ਆਏ ਡਰਾੲੀਵਰ ਦੇ ਟਰੱਕ ਚੋਂ ਅਣਪਛਾਤੇ ਚੋਰਾਂ ਨੇ ਰਿਫਾਇੰਡ ਦੇ 20 ਟੀਨ ਚੋਰੀ ਕਰ ਲਏ । ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਸੰਜੇ ਨਗਰ ਫਰੀਦਕੋਟ ਦੇ ਰਹਿਣ ਵਾਲੇ ਪਵਨ ਕੁਮਾਰ ਦੇ ਬਿਆਨ ਉੱਪਰ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪਵਨ ਕੁਮਾਰ ਨੇ ਦੱਸਿਆ ਕਿ ਉਹ ਆਪਣੇ 18 ਟਾਇਰੀ ਟਰੱਕ ਵਿਚ ਰੁਚੀ ਸੋਇਆ ਇੰਡਸਟਰੀ ਲਿਮਟਿਡ ਗਾਂਧੀਧਾਮ ਗੁਜਰਾਤ ਤੋਂ ਰਿਫਾਇੰਡ ਤੇਲ ਦੇ 2370 ਟੀਨ ਲੋਡ ਕਰ ਕੇ ਲੁਧਿਆਣਾ ਦੇ ਪੰਜਾਬ ਸੇਲਜ਼ ਕਾਰਪੋਰੇਸ਼ਨ ਵਿੱਚ ਡਿਲਿਵਰੀ ਦੇਣ ਆਇਆ ਸੀ । ਰਾਤ ਦੋ ਵਜੇ ਦੇ ਕਰੀਬ ਉਸ ਨੇ ਗਿਆਸਪੁਰਾ ਸਥਿਤ ਪੰਜਾਬ ਸੇਲਜ਼ ਕਾਰਪੋਰੇਸ਼ਨ ਦੇ ਦਫਤਰ ਦੇ ਬਾਹਰ ਗੱਡੀ ਲਗਾ ਲਈ ਅਤੇ ਦਫਤਰ ਖੁਲ੍ਹਣ ਦਾ ਇੰਤਜ਼ਾਰ ਕਰਨ ਲੱਗ ਪਿਆ ।
ਪਵਨ ਨੇ ਦੱਸਿਆ ਕਿ ਦੇਰ ਰਾਤ ਉਸ ਦੀ ਅੱਖ ਲੱਗ ਗਈ ਅਤੇ ਉਹ ਟਰੱਕ ਵਿੱਚ ਹੀ ਸੌਂ ਗਿਆ । ਸਵੇਰ ਸਾਰ ਨਾਲ ਜਦ ਉਹ ਜਾਗਿਆ ਤਾਂ ਦੇਖਿਆ ਕਿ ਟਰੱਕ ਦੇ ਪਿਛਲੇ ਪਾਸੇ ਤਰਪਾਲ ਫਟੀ ਹੋਈ ਸੀ ।ਗਿਣਤੀ ਕਰਨ ਤੇ ਪਤਾ ਲੱਗਾ ਕਿ ਟਰੱਕ ਚੋਂ 20ਟੀਨ ਰਿਫਾਇੰਡ ਚੋਰੀ ਹੋ ਚੁੱਕੇ ਸਨ । ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਪਵਨ ਕੁਮਾਰ ਦੇ ਬਿਆਨ ਉਪਰ ਅਣਪਛਾਤੇ ਚੋਰਾਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
You may like
-
ਲੁਧਿਆਣਾ ਪੁਲਿਸ ਦਾ ਵੱਡਾ ਐਲਾਨ, ਦਿੱਤਾ ਜਾਵੇਗਾ 5 ਲੱਖ ਦਾ ਇਨਾਮ, ਜਾਣੋ ਕਿਉਂ…
-
ਲੁਧਿਆਣਾ ਪੁਲਿਸ ਦੀ ਨ. ਸ਼ਾ ਤ/ਸਕਰਾਂ ਖਿਲਾਫ ਕਾਰਵਾਈ, ਹੈ/ਰੋਇਨ ਸਮੇਤ 2 ਗ੍ਰਿਫਤਾਰ
-
Breaking: ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਐਂਟਰੀ ਪੁਆਇੰਟ ਕੀਤੇ ਸੀਲ, ਇਲਾਕੇ ਬਣੇ ਛਾਉਣੀਆਂ ਵਿੱਚ
-
ਪੁਲਿਸ ਦੇ ਅੜਿਕੇ ਆਏ ਭਰਾ-ਭੈਣ , ਲੋਕਾਂ ਨਾਲ ਕਰਦੇ ਸਨ ਠੱਗੀ
-
ਲੁਧਿਆਣਾ ਪੁਲਿਸ ਪ੍ਰਸ਼ਾਸਨ ‘ਚ ਵੱਡਾ ਫੇਰਬਦਲ, SHO ਦਾ ਤਬਾਦਲਾ, ਪੜ੍ਹੋ ਸੂਚੀ
-
ਗੋਦਾਮ ‘ਚ ਭਾਰੀ ਮਾਤਰਾ ‘ਚ ਸਟੋਰ ਕੀਤੇ ਗਏ ਪਟਾਕੇ ਬਰਾਮਦ
