ਅਪਰਾਧ

ਖੰਨਾ ‘ਚ NRI ਦੀ ਕੋਠੀ ‘ਚ ਚੋਰੀ, 5 ਲੱਖ ਦੀ ਨਕਦੀ, 15 ਤੋਲੇ ਸੋਨਾ ਤੇ DVR ਲੈ ਕੇ ਲੁਟੇਰੇ ਹੋਏ ਫਰਾਰ

Published

on

ਲੁਧਿਆਣਾ : ਮਾਛੀਵਾੜਾ ਸਾਹਿਬ ਨੇੜੇ ਪਿੰਡ ਹਸਨਪੁਰ ਵਿੱਚ ਕੁਝ ਲੁਟੇਰਿਆਂ ਨੇ ਇੱਕ NRI ਬਜ਼ੁਰਗ ਦੀ ਕੋਠੀ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ ਕੋਠੀ ਚੋਂ 5 ਲੱਖ ਦੀ ਨਕਦੀ, 15 ਤੋਲੇ ਸੋਨਾ ਅਤੇ DVR ਚੋਰੀ ਕਰਕੇ ਰਫੂਚੱਕਰ ਹੋ ਗਏ। ਪੀੜਤ ਸੁਰਿੰਦਰ ਕੌਰ ਨੇ ਦੱਸਿਆ ਕਿ ਉਹ ਕਰੀਬ 5 ਮਹੀਨੇ ਪਹਿਲਾਂ ਇਟਲੀ ਤੋਂ ਆਪਣੇ ਜੱਦੀ ਪਿੰਡ ਹਸਨਪੁਰ ਪਰਤੀ ਸੀ। ਉਹ 29 ਮਈ ਨੂੰ ਆਪਣੇ ਨਾਨਕੇ ਘਰ ਲੁਬਾਣਗੜ੍ਹ ਗਈ ਸੀ।

ਮੰਗਲਵਾਰ ਰਾਤ ਜਦੋਂ ਨਾਨਕੇ ‘ਤੋਂ ਵਾਪਸ ਆਈ ਤਾਂ ਘਰ ਦੇ ਤਾਲੇ ਟੁੱਟੇ ਹੋਏ ਪਾਏ ਗਏ। ਅੰਦਰ ਪਈਆਂ ਅਲਮਾਰੀਆਂ ਦੇ ਤਾਲੇ ਵੀ ਟੁੱਟੇ ਹੋਏ ਸਨ। ਸੁਰਿੰਦਰ ਅਨੁਸਾਰ ਅਲਮੀਰਾ ਵਿੱਚ 5 ਲੱਖ ਰੁਪਏ ਸਨ, ਜੋ ਉਸ ਨੇ ਕੁਝ ਦਿਨ ਪਹਿਲਾਂ ਪੌਪਲਰ ਦੇ ਦਰੱਖਤ ਵੇਚ ਕੇ ਕਮਾਏ ਸਨ। 15 ਤੋਲੇ ਸੋਨੇ ਦੇ ਗਹਿਣੇ ਅਤੇ ਮਹਿੰਗੇ ਕੱਪੜੇ ਵੀ ਚੋਰੀ ਹੋ ਗਏ। ਇਨ੍ਹਾਂ ਹੀ ਨਹੀਂ ਚੋਰਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਕੋਠੀ ਵਿੱਚ ਲੱਗੇ ਹੋਏ ਸੀਸੀਟੀਵੀ ਦੇ ਡੀਵੀਆਰ ਵੀ ਚੋਰੀ ਕਰਕੇ ਲੈ ਗਏ ਹਨ।

Facebook Comments

Trending

Copyright © 2020 Ludhiana Live Media - All Rights Reserved.