Connect with us

ਅਪਰਾਧ

ਗੰਨਮੈਨ ਹਾਸਲ ਕਰਨ ਲਈ ਨੌਜਵਾਨ ਨੇ ਖੁਦ ਨੂੰ ਦੱਸਿਆ ਆਈਏਐਸ ਅਧਿਕਾਰੀ, ਜਾਂਚ ਤੋਂ ਬਾਅਦ ਲਿਆ ਹਿਰਾਸਤ ‘ਚ

Published

on

The youth, who identified himself as an IAS officer, was taken into custody after an investigation

ਲੁਧਿਆਣਾ : 22 ਵਰ੍ਹਿਆਂ ਦੇ ਇੱਕ ਨੌਜਵਾਨ ਨੇ ਖ਼ੁਦ ਨੂੰ ਆਈਏਐਸ ਅਧਿਕਾਰੀ ਦੱਸ ਕੇ ਥਾਣਾ ਦੁੱਗਰੀ ਦੀ ਪੁਲਿਸ ਕੋਲੋਂ ਗੰਨਮੈਨਾਂ ਦੀ ਮੰਗ ਕੀਤੀ । ਤਫਤੀਸ਼ ਤੋਂ ਬਾਅਦ ਪੁਲਿਸ ਨੇ ਪਾਇਆ ਕਿ ਨੌਜਵਾਨ ਸਰਾਸਰ ਝੂਠ ਬੋਲ ਰਿਹਾ ਹੈ । ਇਸ ਮਾਮਲੇ ਵਿਚ ਥਾਣਾ ਦੁੱਗਰੀ ਦੀ ਪੁਲਿਸ ਨੇ ਦੁੱਗਰੀ ਫੇਸ 1 ਨਹਿਰੀ ਕਲੋਨੀ ਦੇ ਰਹਿਣ ਵਾਲੇ ਮਿਥੁਨ ਕੈਂਥ ਤੇ ਖ਼ਿਲਾਫ਼ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੁੱਗਰੀ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਪਾਰਟੀ ਲੇਬਰ ਚੌਕ ਵਿੱਚ ਮੌਜੂਦ ਸੀ ਇਸੇ ਦੌਰਾਨ ਨੌਜਵਾਨ ਆਪਣੇ ਐਕਟਿਵਾ ਸਕੂਟਰ ਤੇ ਸਵਾਰ ਹੋ ਕੇ ਆਇਆ ਅਤੇ ਕਹਿਣ ਲੱਗਾ ਕਿ ਉਹ (ਯੂਪੀਅੈਸਸੀ ਸੀਐਸਈ 4(2019-2020) ਦਾ ਆਈਏਐਸ ਅਧਿਕਾਰੀ ਹੈ । ਉਸ ਨੇ ਆਖਿਆ ਕਿ ਗੁਰੂ ਨਾਨਕ ਸਟੇਡੀਅਮ ਵਿੱਚ ਚੱਲ ਰਹੇ ਕਰਾਟੇ ਕੰਪੀਟੀਸ਼ਨ ਦੇ ਦੌਰਾਨ ਉਸ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਸੱਦਾ ਪੱਤਰ ਦਿੱਤਾ ਗਿਆ ਹੈ ,ਜਿਸ ਕਰਕੇ ਉਸ ਨੂੰ ਪੁਲਿਸ ਕੋਲੋਂ ਗੰਨਮੈਨ ਚਾਹੀਦੇ ਹਨ ।

ਜਾਣਕਾਰੀ ਦਿੰਦਿਆਂ ਜਸਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੇ ਪਬਲਿਕ ਵਿੱਚ ਆਪਣੀ ਪਛਾਣ ਆਈਐੱਸ ਦੀ ਬਣਾ ਕੇ ਲੋਕਾਂ ਨਾਲ ਧੋਖਾਧੜੀ ਕਰਨੀ ਸੀ । ਜਾਂਚ ਤੋਂ ਬਾਅਦ ਸਾਫ ਹੋਇਆ ਕਿ ਮੁਲਜ਼ਮ ਸਰਾਸਰ ਝੂਠ ਬੋਲ ਰਿਹਾ ਹੈ । ਉਧਰ ਇਸ ਮਾਮਲੇ ਵਿੱਚ ਮੁਲਜ਼ਮਾਂ ਮਿਥੁਨ ਕੈਂਥ ਦਾ ਕਹਿਣਾ ਹੈ ਕਿ ਉਸ ਦੀ ਬਿਮਾਰ ਮਾਂ ਚਾਹੁੰਦੀ ਹੈ ਕਿ ਉਹ ਆਈਏਐਸ ਅਧਿਕਾਰੀ ਬਣੇ ਅਤੇ ਉਹ ਬੀ ਕੌਮ ਦੀ ਪੜ੍ਹਾਈ ਤੋਂ ਬਾਅਦ ਆਈ ਏ ਐਸ ਦੀ ਤਿਆਰੀ ਵੀ ਕਰ ਰਿਹਾ ਹੈ । ਜਾਂਚ ਅਧਿਕਾਰੀ ਥਾਣੇਦਾਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਮੁਲਜ਼ਮ ਨੂੰ ਦੁਪਹਿਰ ਤੋਂ ਬਾਅਦ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ ।

Facebook Comments

Trending