Connect with us

ਪੰਜਾਬੀ

ਮਿਸ਼ਨ-2024 ‘ਤੇ ਭਾਜਪਾ ਦੀਆਂ ਨਜ਼ਰਾਂ, ਜੇਪੀ ਨੱਡਾ ਪੰਜਾਬ ਭਰ ਦੇ ਉਮੀਦਵਾਰਾਂ ਨੂੰ ਦੇਣਗੇ ਜਿੱਤ ਦਾ ਮੰਤਰ

Published

on

BJP's eyes on Mission 2024, JP Nadda will give victory mantra to candidates across Punjab

ਲੁਧਿਆਣਾ : ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਭਾਜਪਾ ਦੇ ਉਮੀਦਵਾਰ ਰਹੇ ਸਾਰੇ 76 ਆਗੂ ਲੁਧਿਆਣਾ ਦੇ ਹੋਟਲ ਮਹਾਰਾਜਾ ਰਿਜੈਂਸੀ ਪਹੁੰਚ ਗਏ ਹਨ। ਇੱਥੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ ਪੀ ਨੱਡਾ ਉਨ੍ਹਾਂ ਨੂੰ ਸੰਗਰੂਰ ਜ਼ਿਮਨੀ ਚੋਣ ਅਤੇ ਆਉਣ ਵਾਲੀਆਂ 2024 ਦੀਆਂ ਆਮ ਚੋਣਾਂ ਲਈ ਮੂਲ ਮੰਤਰ ਦੇਣਗੇ। ਇਸ ਦੌਰਾਨ ਪ੍ਰਦੇਸ਼ ਭਾਜਪਾ ਦੇ ਅਹੁਦੇਦਾਰ ਵੀ ਮੌਜੂਦ ਰਹਿਣਗੇ।

ਨੱਢਾ ਮੁਹੱਲਾ ਨੌਘਰਾਂ ਵਿਖੇ ਸ਼ਹੀਦ ਸੁਖਦੇਵ ਥਾਪਰ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਿੱਧੇ ਮਹਾਰਾਜਾ ਰੀਜੈਂਸੀ ਪਹੁੰਚੇ। ਜਿੱਥੇ ਰਵਾਇਤੀ ਪੰਜਾਬੀ ਅੰਦਾਜ਼ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਢੋਲ ਦੀ ਥਾਪ ‘ਤੇ ਪੰਜਾਬੀ ਗਭਰੂਆਂ ਨੇ ਭੰਗੜਾ ਪਾਇਆ ਤੇ ਹੋਟਲ ਦੇ ਅੰਦਰ ਲੈ ਗਏ। ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

Facebook Comments

Trending