Connect with us

ਅਪਰਾਧ

ਦੋਸਤ ਦੀ ਜਗ੍ਹਾ 10ਵੀਂ ਜਮਾਤ ਦਾ ਪੰਜਾਬੀ-A ਦਾ ਪੇਪਰ ਦੇਣ ਪੁੱਜਾ ਨੌਜਵਾਨ ਗ੍ਰਿਫ਼ਤਾਰ

Published

on

The young man who came to give the 10th class Punjabi-A paper instead of his friend was arrested

ਲੁਧਿਆਣਾ :ਆਪਣੇ ਦੋਸਤ ਦੀ ਥਾਂ ‘ਤੇ ਦਸਵੀਂ ਦਾ ਪੰਜਾਬੀ-ਏ ਦਾ ਪੇਪਰ ਦੇਣ ਪਹੁੰਚਿਆ, ਪਰ ਚੈਕਿੰਗ ਦੌਰਾਨ ਉਸ ਦੀ ਪੋਲ ਖੁੱਲ੍ਹ ਗਈ। ਮੌਕੇ ’ਤੇ ਸੁਪਰਡੈਂਟ ਨੇ ਪੁਲਿਸ ਨੂੰ ਬੁਲਾ ਕੇ ਉਸ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਕੇ ਮੁਲਜ਼ਮ ਦੇ ਦੂਜੇ ਸਾਥੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਫੜਿਆ ਗਿਆ ਮੁਲਜ਼ਮ ਅਭਿਸ਼ੇਕ ਗਿਰੀ, ਸ਼ਿਮਲਾਪੁਰੀ ਭਾਰਤ ਕੰਡਾ ਨੇੜੇ ਗਲੀ ਨੰਬਰ 3 ਦਾ ਰਹਿਣ ਵਾਲਾ ਹੈ।

ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਉਨ੍ਹਾਂ ਦੱਸਿਆ ਕਿ ਉਹ 24 ਮਾਰਚ ਨੂੰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਮਸ਼ਾਨਘਾਟ ਰੈੱਡ ਵਿੱਚ ਹੋ ਰਹੇ ਪੰਜਾਬੀ-ਏ ਦੇ ਪੇਪਰ ਵਿੱਚ ਬਤੌਰ ਸੁਪਰਡੈਂਟ ਤਾਇਨਾਤ ਸਨ। ਚੈਕਿੰਗ ਦੌਰਾਨ ਪਤਾ ਲੱਗਾ ਕਿ ਰੋਲ ਨੰਬਰ 1023 847 753 ਸੁਖਰਾਜ ਸਿੰਘ ਦੀ ਥਾਂ ਅਭਿਸ਼ੇਕ ਗਿਰੀ ਉਸ ਦਾ ਪੇਪਰ ਦੇ ਰਿਹਾ ਸੀ। ਅਜਿਹਾ ਕਰ ਕੇ ਉਸ ਨੇ ਧੋਖਾਧੜੀ ਕੀਤੀ ਹੈ।

Facebook Comments

Trending