Connect with us

ਖੇਤੀਬਾੜੀ

 ਵਿਸ਼ਵ ਬੈਂਕ ਅਧਿਕਾਰੀ ਨੇ ਪੰਜਾਬ ਦੇ ਕਿਸਾਨਾਂ ਨਾਲ ਕੀਤੀ ਗੱਲਬਾਤ 

Published

on

The World Bank official interacted with the farmers of Punjab
ਲੁਧਿਆਣਾ : ਵਿਸ਼ਵ ਬੈਂਕ ਵਿਚ ਆਰਥਿਕ ਅਤੇ ਇਲਾਕਾਈ ਖੇਤੀ ਦੇ ਮਾਹਿਰ ਅਤੇ ਖੋਜੀ ਡਾ. ਇਵਗੁਏਨੀ ਵਿਕਟੋਰੋਵਿਚ ਪੋਲਿਆਕੋਵ ਬੀਤੇ ਦਿਨੀਂ ਪੀ ਏ ਯੂ ਦੇ ਦੌਰੇ ਤੇ ਸਨ। ਇਸ ਦੌਰਾਨ ਉਨ੍ਹਾਂ ਨੇ  ਡਾ: ਖੇਮ ਸਿੰਘ ਗਿੱਲ ਕਿਸਾਨ ਸੇਵਾ ਕੇਂਦਰ ਦੇ ਕਾਨਫਰੰਸ ਹਾਲ ਵਿੱਚ ਪੰਜਾਬ ਦੇ ਦੋ ਦਰਜਨ ਤੋਂ ਵਧੇਰੇ ਕਿਸਾਨਾਂ ਦੇ ਇੱਕ ਸਮੂਹ ਨਾਲ ਗੱਲਬਾਤ ਕੀਤੀ। ਨਿਰਦੇਸ਼ਕ ਪਸਾਰ ਸਿੱਖਿਆ ਡਾ ਗੁਰਮੀਤ ਸਿੰਘ ਬੁੱਟਰ ਨੇ ਇਸ ਮਿਲਣੀ ਵਿਚ ਭਾਗ ਲੈਣ ਵਾਲਿਆਂ ਦਾ ਸਵਾਗਤ ਕੀਤਾ।
 ਡਾ: ਪੋਲੀਆਕੋਵ ਨੇ ਕਿਸਾਨ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਪੁੱਛਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਪੀਏਯੂ ਦੀ ਅਹਿਮ ਭੂਮਿਕਾ ਦੀ ਜਾਣਕਾਰੀ ਲਈ।  ਕਿਸਾਨਾਂ ਨੇ ਪੀਏਯੂ ਅਤੇ ਇਸ ਦੇ ਵਿਸਤਾਰ ਪ੍ਰਣਾਲੀ ਦੁਆਰਾ ਨਿਭਾਈ ਜਾ ਰਹੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਅਤੇ ਤਕਨਾਲੋਜੀਆਂ ਦੇ ਤਬਾਦਲੇ ਵਿੱਚ ਪੀਏਯੂ-ਕੇਵੀਕੇ ਦੀ ਭੂਮਿਕਾ ਨੂੰ ਸਾਂਝਾ ਕੀਤਾ।  ਕਿਸਾਨਾਂ ਨੇ ਪੰਜਾਬ ਦੀ ਖੇਤੀ ਸਬੰਧੀ ਚਿੰਤਾਵਾਂ ਅਤੇ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੂਚੀਬੱਧ ਕੀਤਾ।
ਆਈ ਸੀ ਏ ਆਰ ਕਾਸਟ ਪ੍ਰੋਜੈਕਟ ਦੇ ਮੁੱਖ ਨਿਗਰਾਨ ਡਾ. ਓ.ਪੀ. ਚੌਧਰੀ ਨੇ ਡਾ ਪੋਲੀਆਕੋਵ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਸਾਨਾਂ ਦੀ ਬਿਹਤਰੀ ਲਈ ਪ੍ਰੋਜੈਕਟ ਅਧੀਨ ਕਿਤੇ ਕਾਰਜਾਂ ਦਾ ਵੇਰਵਾ ਦਿੱਤਾ ।  ਮੀਟਿੰਗ ਤੋਂ ਇਹ ਗੱਲ ਉਭਰ ਕੇ ਸਾਹਮਣੇ ਆਈ ਕਿ ਫੂਡ ਪ੍ਰੋਸੈਸਿੰਗ, ਨਹਿਰੀ ਪਾਣੀ ਦੀ ਵੰਡ ਅਤੇ ਮਿਆਰੀ ਉਤਪਾਦਾਂ ਦਾ ਯਕੀਨੀ ਮੰਡੀਕਰਨ ਕਿਸਾਨਾਂ ਲਈ ਮੁੱਖ ਚਿੰਤਾਵਾਂ ਹਨ।

Facebook Comments

Trending