Connect with us

ਅਪਰਾਧ

ਘਰ ਦੇ ਤਾਲੇ ਤੋੜ ਕੇ ਚੋਰਾਂ ਨੇ ਉਡਾਇਆ ਸੋਨਾ ਤੇ ਨਕਦੀ

Published

on

The thieves broke the locks of the house and stole gold and cash

ਲੁਧਿਆਣਾ : ਸਥਾਨਕ ਕ੍ਰਿਸ਼ਨਾ ਕਾਲੋਨੀ ਮੂੰਡੀਆਂ ਖੁਰਦ ਇਲਾਕੇ ‘ਚ ਇਕ ਤਾਲਾਬੰਦ ਘਰ ਨੂੰ ਨਿਸ਼ਾਨਾ ਬਣਾ ਕੇ ਚੋਰਾਂ ਨੇ ਘਰ ‘ਚ ਪਿਆ ਸੋਨਾ ਅਤੇ ਨਕਦੀ ਚੋਰੀ ਕਰ ਲਈ। ਘਰ ਦੇ ਮਾਲਕ ਸੁਭਾਸ਼ ਚੰਦਰ ਭਾਟੀਆ ਦੇ ਬਿਆਨਾਂ ਉਪਰ ਥਾਣਾ ਜਮਾਲਪੁਰ ਪੁਲਿਸ ਨੇ ਪਰਚਾ ਦਰਜ ਕਰ ਕੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਘਰ ਦੇ ਮਾਲਕ ਸੁਭਾਸ਼ ਚੰਦਰ ਭਾਟੀਆ ਮੁਤਾਬਕ ਉਹ ਆਪਣੀ ਪਤਨੀ ਤੇ ਬੇਟੇ ਨਾਲ ਘਰ ਨੂੰ ਤਾਲਾ ਲਾ ਕੇ ਆਪਣੇ ਜੱਦੀ ਪਿੰਡ ਕਟਵਾਰਾ ਨਵਾਂਸ਼ਹਿਰ ਗਿਆ ਹੋਇਆ ਸੀ। ਦੋ ਦਿਨ ਬਾਅਦ ਜਦ ਵਾਪਸ ਆਏ ਤਾਂ ਵੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਹਨ। ਘਰ ਅੰਦਰ ਜਾ ਕੇ ਪੜਤਾਲ ਕਰਨ ‘ਤੇ ਪਤਾ ਲੱਗਾ ਕਿ ਘਰ ਦੇ ਤਾਲੇ ਤੋੜ ਕੇ ਚੋਰ ਅਲਮਾਰੀ ਵਿੱਚ ਪਿਆ ਸੋਨੇ ਦਾ ਕੜਾ, ਦੋ ਵਾਲੀਆਂ, ਦੋ ਸੋਨੇ ਦੀਆਂ ਅੰਗੂਠੀਆਂ ਅਤੇ ਚਾਰ ਹਜ਼ਾਰ ਯੂਰੋ ਕਰੰਸੀ ਚੋਰੀ ਕਰ ਕੇ ਲੈ ਗਏ ਹਨ ।

ਉਨਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਜਮਾਲਪੁਰ ਪੁਲਿਸ ਕੋਲ ਦਰਜ ਕਰਵਾ ਦਿੱਤੀ ਹੈ। ਉਕਤ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਜਗਪ੍ਰੀਤ ਸਿੰਘ ਮੁਤਾਬਕ ਵਾਰਦਾਤ ਵਾਲੇ ਘਰ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਚੋਰਾਂ ਦੀ ਸ਼ਨਾਖ਼ਤ ਅਤੇ ਗਿ੍ਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।

Facebook Comments

Trending